Latest News

WORLD NEWS

Share this post

ਸਰੀ. -ਕਲੋਨਾ ਦੀ ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਵੱਲੋਂ ਸਰੀ ਦੀ ਬਾਸ ਕਟਬਾਲ ਟੀਮ ਦੇ ਖਿਡਾਰੀਆਂ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਹ ਖਿਡੌਣੇ ਪਿਸਤੌਲਾਂ ਸਣੇ ਇਕ ਸੱਬਵੇ ਰੈਸਟੋਰੈਂਟ ‘ਚ ਦਾਖਿਲ ਹੋਏ। ਟਮੈਨਵਸ ਸੈਕੰਡਰੀ ਸਕੂਲ ਸਰੀ ਦੀ ਉਕਤ ਟੀਮ, ਜਿਸ ਵਿਚ ਪੰਜਾਬੀ ਖਿਡਾਰੀ ਵੀ ਸ਼ਾਮਿਲ ਸਨ, ਇਕ ਟੂਰਨਾਮੈਂਟ ‘ਚ ਸ਼ਾਮਿਲ ਹੋਣ ਲਈ ਕਲੋਨਾ ਗਈ ਹੋਈ ਸੀ। ਪੁਲਿਸ ਸਾਰਜੈਂਟ ਐਨ ਮੌਰੀਸਨ ਅਨੁਸਾਰ ਉਨ੍ਹਾਂ ਨੂੰ, ਖਿਡਾਰੀਆਂ ਕੋਲ ਹਥਿਆਰ ਹੋਣ ਦੀ ਖ਼ਬਰ ਮਿਲੀ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਲੋੜੀਂਦੀ ਕਾਰਵਾਈ ਕਰਦਿਆਂ ਰੈਸਟੋਰੈਂਟ ‘ਚੋਂ ਬਾਕੀਆਂ ਨੂੰ ਬਾਹਰ ਕੱਢ ਕੇ, ਇਨ੍ਹਾਂ ਖਿਡਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉੱਧਰ ਸਰੀ ਸਕੂਲ ਬੋਰਡ ਚੇਅਰ ਲੋਰਾ ਮੈਕਨੈਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੂਰਨਾਮੈਂਟ ‘ਚ ਖਿਡੌਣੇ

ਹਥਿਆਰ ਨਾਲ ਲਿਜਾਣੇ ਜਾਂ ਸਕੂਲ ਲਿਆਉਣੇ ਨਹੀਂ ਚਾਹੀਦੇ ਅਤੇ ਅਜਿਹਾ ਘਟਨਾ ਕਾਰਨ ਵੱਡੀ ਸਿਰਦਰਦੀ ਪੇਸ਼ ਆਈ ਹੈ। ਇਸ ਦੌਰਾਨ ਨਾਮੋਸ਼ੀਜਨਕ ਸਥਿਤੀ ਦਾ ਸਾਹਮਣਾ ਕਰਨ ਮਗਰੋਂ ਖਿਡਾਰੀਆਂ ਨੂੰ ਪੁਲਿਸ ਹਿਰਾਸਤ ‘ਚੋਂ ਛੱਡ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਮਾਪਿਆਂ ਨੂੰ ਬੱਚਿਆਂ ਵੱਲੋਂ ਸਕੂਲਾਂ ‘ਚ ਖਿਡੌਣੇ ਪਿਸਤੌਲ ਨਾ ਭੇਜਣ ਬਾਰੇ ਚਿਤਾਵਨੀ ਦਿੱਤੀ ਗਈ ਹੈ।

Category: WORLD NEWS

E-PAPERS

1328-title-page01

Most Read News