Latest News

WORLD NEWS

Share this post

ਵਾਸ਼ਿੰਗਟਨ-: ਰਾਸ਼ਟਰਪਤੀ ਓਬਾਮਾ ਦੀਆਂ ਆਰਥੀਕ ਨੀਤੀਆਂ ਦੇ ਫੇਲ੍ਹ ਹੋਣ ਤੋਂ ਦੁਖੀ 1.5 ਹਜ਼ਾਰ ਮੁਜ਼ਾਹਰਾ ਕਾਰੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਭਵਨ ’ਤੇ ਧੂੰਏ ਵਾਲਾ ਬੰਬ ਸੁੱਟ ਕੇ ਅਮਰੀਕਾ ਦੀਆਂ ਖੂਫੀਆਂ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਅਮਰੀਕਾ ਦੇ ਰਾਸ਼ਟਰਪਤੀ ਦੀ ਰਿਹਾਇਸ਼ ਵਾਈਟ ਹਾਉਸ ਦੀ ਚਾਰਦੀਵਾਰੀ ‘ਤੇ ਧੂਏ ਵਾਲਾ ਬੰਬ ਸੁੱਟਿਆ ਗਿਆ ਹੈ। ਇਸ ਕਾਰਨ ਹਫੜਾ-ਦਫੜੀ ਮੱਚ ਗਈ ਹੈ। ਆਨਨ ਫਾਨਨ ’ਚ ਵ੍ਹਾਈਟ ਹਾਉਸ ਨੂੰ ਸੀਲ ਕਰ ਦਿੱਤਾ ਗਿਆ ਹੈ। ਘਟਨਾ ਦੇ ਸਮੇਂ ਰਾਸ਼ਟਰਪਤੀ ਬਰਾਕ ਓਬਾਮਾ ਵ੍ਹਾਈਟ ਹਾਉਸ ’ਚ ਨਹੀਂ ਸਨ। ਮਿਸ਼ੇਲ ਓਬਾਮਾ ਦੇ ਜਨਮਦਿਨ ਮੌਕੇ ’ਤੇ ਰਾਸ਼ਟਰਪਤੀ ਓਬਾਮਾ ਉਨ੍ਹਾਂ ਨੂੰ ਖਾਣੇ ’ਤੇ ਬਾਹਰ ਲੈ ਗਏ ਸਨ। ਰਾਸ਼ਟਰਪਤੀ ਬਰਾਕ ਓਬਾਮਾ ਹੁਣ ਆਪਣੇ ਪਰਿਵਾਰ ਨਾਲ ਸੁਰੱਖਿਅਤ ਵ੍ਹਾਈਟ ਹਾਉਸ ਵਾਪਿਸ ਪਹੁੰਚ ਗਏ ਹਨ। ਵ੍ਹਾਈਟ ਹਾਉਸ ਦੇ ਬਾਹਰ ਆਕੁਪਾਈ ਵਾਲ ਸਟ੍ਰੀਟ ਦੇ ਕਰੀਬ 1500 ਪ੍ਰਦਰਸ਼ਨਕਾਰੀ ਮੌਜੂਦ ਹਨ। ਪੁਲਸ ਇਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ।

Category: WORLD NEWS

E-PAPERS

awazeqaum-1319_Layout-1

Most Read News