Latest News

WORLD NEWS

Share this post

ਨਵੀਂ ਦਿੱਲੀ-: ਰਾਸ਼ਟਰੀ ਰਾਜਧਾਨੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਹਰਿਆਣਾ ਦੇ ਹਿਸਾਰ ਜ਼ਿਲੇ ਦੇ ਮਿਰਚਪੁਰ ਪਿੰਡ ’ਚ 70 ਸਾਲ ਦੇ ਇੱਕ ਬਜ਼ੁਰਗ ਅਤੇ ਸਰੀਰਕ ਪੱਖੋਂ ਕਮਜ਼ੋਰ ਉਨਾਂ ਦੀ ਲੜਕੀ ਨੂੰ ਜਿਉਂਦਾ ਸਾੜਣ ਦੇ ਮਾਮਲੇ ’ਚ ਦੋਸ਼ੀ ਕਰਾਰ ਦਿਤੇ ਗਏ 15 ਲੋਕਾਂ ’ਚ 3 ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। ਪਿਛਲੇ ਸਾਲ ਇੱਕ ਦਲਿਤ ਬਸਤੀ ਤੇ ਹਮਲਾ ਕਰਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ। ਐਡਸ਼ੀਨਲ ਸੈਸ਼ਨ ਜੱਜ ਕਾਮਿਨੀ ਲਾ ਨੇ 3 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਉੇਣ ਦੇ ਇਲਾਵਾ ਹੋਰਨਾਂ 5 ਦੋਸ਼ੀਆਂ ਨੂੰ 5 ਸਾਲ ਦੀ ਕੈਦ ਅਤੇ ਹਰ ਇੱਕ ਨੂੰ 20 ਹਜ਼ਾਰ ਰੁਪਏ ਦੇ ਜ਼ੁਰਮਾਨੇ ਦੀ ਸਜ਼ਾ ਦਿੱਤੀ। ਅਦਾਲਤ ਨੇ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਤਿੰਨੇ ਦੋਸ਼ੀਆਂ ਨੂੰ ਵੀ ਹਰ ਇੱਕ ਨੂੰ 20 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ। ਇਹ ਰਕਮ ਪੀੜਤ ਪਰਿਵਾਰ ਨੂੰ ਮੁਆਵਜ਼ੇ ਦੇ

ਰੂਪ ’ਚ ਦਿੱਤੀ ਜਾਵੇਗੀ। ਜੱਜ ਲਾ ਨੇ ਹੋਰਨਾਂ 7 ਦੋਸ਼ੀਆਂ ਨੂੰ 1 ਸਾਲ ਦੀ ਕੈਦ ’ਚ ਰੱਖਣ ਦਾ ਨਿਰਦੇਸ਼ ਦਿੱਤਾ। ਇਸ ਦੌਰਾਨ ਅਦਾਲਤ ਇਨਾਂ ਦੋਸ਼ੀਆਂ ਦੇ ਵਤੀਰੇ ਦੀ ਜਾਂਚ ਕਰੇਗੀ। ਇਸ ਤੋਂ ਪਹਿਲਾ ਸੁਪਰੀਮ ਕੋਰਟ ਨੇ ਅਜ਼ਾਦ ਅਤੇ ਨਿਰਪੱਖ ਸੁਣਵਾਈ ਯਕੀਨੀ ਬਣਾਉਣ ਦੇ ਲਈ ਇਸ ਮਾਮਲੇ ਨੂੰ ਦਿੱਲੀ ਦੀ ਇੱਕ ਅਦਾਲਤ ’ਚ ਭੇਜਣ ਦੇ ਨਿਰਦੇਸ਼ ਦਿੱਤੇ ਸੀ। ਵਰਣਨਯੋਗ ਹੈ ਕਿ ਪਿਛਲੇ ਸਾਲ 21 ਅਪ੍ਰੈਲ ਨੂੰ ਜਾਟ ਭਾਈਚਾਰੇ ਦੇ ਲੋਕਾਂ ਨੇ ਦਲਿਤਾਂ ਦੇ ਘਰਾਂ ਤੇ ਹਮਲਾ ਕਰਕੇ ਤਾਰਾਚੰਦ (70) ਅਤੇ ਸਰੀਰਕ ਪੱਖੋਂ ਕਮਜ਼ੋਰ ਉਨਾਂ ਦੀ 18 ਸਾਲ ਦੀ ਲੜਕੀ ਸੁਮਨ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ’ਚ ਸਾਰੇ 15 ਦੋਸ਼ੀ ਜਾਟ ਭਾਈਚਾਰੇ ’ਚ ਆਉਂਦੇ ਹਨ। ਅਦਾਲਤ ਨੇ ਸੁਣਵਾਈ ਦੇ ਬਾਅਦ ਇਨਾਂ ਨੂੰ ਦੋਸ਼ੀ ਗਰਦਾਨ ਦਿੱਤਾ ਸੀ।

Category: WORLD NEWS

E-PAPERS

1328-title-page01

Most Read News