Latest News

WORLD NEWS

Share this post

image

ਭਾਈ ਹਰਵੰਤ ਸਿੰਘ ਦਾਦੂਵਾਲ ਅਤੇ ਭਾਈ ਤਲਵਿੰਦਰ ਸਿੰਘ ਇੰਗਲੈਂਡ ਦੇ ਸਿੱਖ ਆਗੂਆਂ ਨਾਲ।
ਬਰੇਸ਼ੀਆ (ਇਟਲੀ)-ਇਟਲੀ ਵਿਚ ਵਸਦੀ ਸਿੱਖ ਕੌਮ ਦੀ ਭਲਾਈ ਦੀ ਖਾਤਰ ਜੂਝ ਰਹੀ ਇਟਲੀ ਦੇ ਸਮੂਹ ਗੁਰਦੁਆਰਿਆਂ ਦੀ ਸਾਂਝੀ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਅਤੇ ਇੰਗਲੈਂਡ ਦੀਆਂ ਸਿੱਖ ਯੂਥ ਫੈਡਰੇਸ਼ਨ ਅਤੇ ਸਿੱਖ ਕੌਂਸਲ ਯੂ. ਕੇ. ਆਪਸ ਵਿਚ ਮਿਲ ਕੇ ਯੂਰਪ ਅਤੇ ਇੰਗਲੈਂਡ ਵਿਚ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਕੰਮ ਕਰਨਗੀਆਂ। ਨੈਸ਼ਨਲ ਧਰਮ ਪ੍ਰਚਾਰ ਕਮੇਟੀ, ਇਟਲੀ ਦੇ ਮੁਖੀ ਭਾਈ ਹਰਵੰਤ ਸਿੰਘ ਦਾਦੂਵਾਲ ਅਤੇ ਭਾਈ ਤਲਵਿੰਦਰ ਸਿੰਘ ਪਿਚੈਂਸਾ ਵੱਲੋਂ ਪ੍ਰੈੱਸ ਨੂੰ ਭੇਜੀ ਜਾਣਕਾਰੀ ਮੁਤਾਬਿਕ ਉਨ੍ਹਾਂ ਵੱਲੋਂ ਇੰਗਲੈਂਡ ਵਿਖੇ ਪਿਛਲੇ ਦਿਨੀਂ ਸਿੱਖ ਕੌਂਸਲ ਯੂ. ਕੇ. ਅਤੇ ਸਿੱਖ ਯੂਥ ਫੈਡਰੇਸ਼ਨ ਦੇ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ, ਜਿਨ੍ਹਾਂ ‘ਚ ਇਟਲੀ ਵਿਚ ਹਵਾਈ ਅੱਡਿਆਂ ‘ਤੇ ਪੇਸ਼ ਆ ਰਹੀ ਦਸਤਾਰ ਦੀ ਮੁਸ਼ਕਿਲ ਅਤੇ ਸਿੱਖ ਧਰਮ ਦੀ ਰਜਿਸਟਰੇਸ਼ਨ ਸਬੰਧੀ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਾਰੀਆਂ ਜਥੇਬੰਦੀਆਂ ਨੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਸਰਕਾਰਾਂ ਨਾਲ ਗੱਲਬਾਤ ਅਤੇ ਹੋਰ ਜ਼ਰੂਰੀ ਕਾਰਵਾਈਆਂ ਕਰਨ ਲਈ ਆਮ ਸਹਿਮਤੀ ਪ੍ਰਗਟ ਕੀਤੀ।

ਭਾਈ ਹਰਵੰਤ ਸਿੰਘ ਦਾਦੂਵਾਲ ਵੱਲੋਂ ਇੰਗਲੈਂਡ ਵਿਖੇ ਮੁਲਾਕਾਤ ਕਰਨ ਵਾਲੇ ਪੰਥਕ ਆਗੂਆਂ ਵਿਚ ਸਿੱਖ ਕੌਂਸਲ ਯੂ. ਕੇ. ਦੇ ਭਾਈ ਗੁਰਮੇਲ ਸਿੰਘ ਕੰਦੋਲਾ (ਜਨਰਲ ਸਕੱਤਰ), ਭਾਈ ਜਸਪਾਲ ਸਿੰਘ, ਭਾਈ ਪਰਮਿੰਦਰ ਸਿੰਘ, ਬੀਬੀ ਬਲਵਿੰਦਰ ਕੌਰ, ਬੀਬੀ ਪਰਮਜੀਤ ਕੌਰ ਮਠਾਰੂ, ਸਿੱਖ ਯੂਥ ਫੈਡਰੇਸ਼ਨ ਦੇ ਭਾਈ ਅਮਰੀਕ ਸਿੰਘ ਗਿੱਲ ਪ੍ਰਧਾਨ, ਭਾਈ ਦਵਿੰਦਰਜੀਤ ਸਿੰਘ, ਭਾਈ ਨਰਿੰਦਰਪਾਲ ਸਿੰਘ, ਭਾਈ ਹਰਦੀਸ਼ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਲਖਵਿੰਦਰ ਸਿੰਘ ਮੱਲ੍ਹੀ ਦੇ ਨਾਂਅ ਪ੍ਰਮੁੱਖ ਹਨ।

Category: WORLD NEWS

E-PAPERS

1328-title-page01

Most Read News