Latest News

WORLD NEWS

Share this post

ਮੁੰਬਈ-ਇਕ ਫਾਸਟ ਟਰੈਕ ਅਦਾਲਤ ਨੇ ਡੇਰਾ ਸਿਰਸਾ ਦੇ 14 ਮੈਂਬਰਾਂ ਨੂੰ ਹੱਤਿਆ ਦੇ ਇਕ ਮਾਮਲੇ ਵਿਚ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਇਨ੍ਹਾਂ ‘ਤੇ 3 ਸਾਲ ਪਹਿਲਾਂ ਇਥੋਂ ਦੇ ਇਕ ਮਾਲ ਵਿਚ ਇਕ ਸਿਖ ਦੀ ਹਤਿਆ ਦਾ ਦੋਸ਼ ਸੀ। ਸੇਵੜੀ ਸੈਸ਼ਨ ਅਦਾਲਤ ਦੇ ਜੱਜ ਐਨ. ਪੀ. ਡਾਲਵੀ ਨੇ ਬੀਤੇ ਦਿਨ ਇਨ੍ਹਾਂ ਨੂੰ ਸ਼ਕ ਦਾ ਲਾਭ ਦਿੰਦਿਆਂ ਸਬੂਤਾਂ ਦੀ ਘਾਟ ਕਾਰਨ ਸਾਰਿਆਂ ਨੂੰ ਬਰੀ ਕਰ ਦਿੱਤਾ। ਇਨ੍ਹਾਂ ਵਿਚ ਮੁਖ ਦੋਸ਼ੀ ਜਗਦੇਵ ਸਿੰਘ ਤੇ ਗੁਰਦੇਵ ਸਿੰਘ ਵੀ ਸ਼ਾਮਿਲ ਹੈ। ਅਦਾਲਤ ਵਿਚ ਪੇਸ਼ ਕੀਤੀ ਫਾਰੈਂਸਕ ਰਿਪੋਰਟ ਅਨੁਸਾਰ ਮ੍ਰਿਤਕ ਦੇ ਸਰੀਰ ਵਿਚੋਂ ਨਿਕਲੀਆਂ ਗੋਲੀਆਂ ਦੋਸ਼ੀ ਵਲੋਂ ਕਥਿਤ ਤੌਰ ‘ਤੇ ਵਰਤੀ ਗਈ ਗੰਨ ਦੀਆਂ ਗੋਲੀਆਂ ਨਾਲ ਮਿਲਦੀਆਂ ਨਹੀਂ ਸਨ। ਬਚਾਅ ਪੱਖ ਦੇ ਵਕੀਲਾਂ ਸੁਦੀਪ ਪਾਸਬੋਲਾ ਅਤੇ ਸੰਦੀਪ ਸਿੰਘ ਨੇ ਦਲੀਲ ਦਿੱਤੀ ਕਿ ਇਸਤਗਾਸਾ ਧਿਰ ਦੋਸ਼ ਸਾਬਤ ਨਹੀਂ ਕਰ ਸਕੀ ਕਿਉਂਕਿ ਮ੍ਰਿਤਕ ਦੇ ਸਰੀਰ ਵਿਚੋਂ ਨਿਕਲੀਆਂ ਗੋਲੀਆਂ ਅਪਰਾਧ ਦੌਰਾਨ ਕਥਿਤ ਤੌਰ ‘ਤੇ ਵਰਤੇ ਗਏ ਹਥਿਆਰਾਂ ਨਾਲ ਮੇਲ ਨਹੀਂ ਖਾਂਦੀਆਂ ਸਨ। ਇਸ ਲਈ ਦੋਸ਼ੀਆਂ ਖਿਲਾਫ ਕੋਈ ਕੇਸ ਨਹੀਂ ਬਣਦਾ ਸੀ। ਦੂਜੇ ਪਾਸੇ ਸਰਕਾਰੀ ਵਕੀਲ ਉਜਵਲ ਨਿਕਮ ਨੇ ਕਿਹਾ ਕਿ ਉਪਨਗਰੀ ਮੁਲੂੰਡ ਵਿਚ ਨਿਰਮਲ ਲਾਈਫ ਸਟਾਈਲ ਮਾਲ ਵਿਚ 25 ਜੂਨ 2008 ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਦੌਰੇ ਦੌਰਾਨ ਉਸ ਦੇ ਇਕ ਨਿੱਜੀ

ਅੰਗਰਖਿਅਕ ਨੇ ਉਥੇ ਮੌਜੂਦ ਭੀੜ ‘ਤੇ ਕਥਿਤ ਤੌਰ ‘ਤੇ ਗੋਲੀ ਚਲਾ ਦਿੱਤੀ ਸੀ ਜਿਸ ਵਿਚ ਬਲਕਾਰ ਸਿੰਘ ਨਾਂਅ ਦਾ ਇਕ ਸਿਖ ਮਾਰਿਆ ਗਿਆ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਡੇਰਾ ਸਿਰਸਾ ਮੁਖੀ ਉਕਤ ਸ਼ਾਪਿੰਗ ਕੰਪਲੈਕਸ ਵਿਚ ਗਏ ਜਿਥੇ ਸਿਖ ਭਾਈਚਾਰੇ ਦੇ ਲੋਕ ਮੌਜੂਦ ਸੀ। ਉਥੇ ਦੋਹਾਂ ਧੜਿਆਂ ਵਿਚ ਤੂ ਤੂ ਮੈਂ ਮੈਂ ਹੋ ਗਈ। ਸਿਖਾਂ ਨੇ ਡੇਰਾ ਮੁਖੀ ਦੀ ਮੌਜੂਦਗੀ ਦਾ ਵਿਰੋਧ ਕੀਤਾ ਸੀ ਤੇ ਉਸ ‘ਤੇ ਪਥਰਾਅ ਕੀਤਾ ਜਿਸ ‘ਤੇ ਡੇਰਾ ਸਿਰਸਾ ਦੇ ਮੈਂਬਰਾਂ ਨੇ ਗੋਲੀ ਚਲਾ ਦਿੱਤੀ ਸੀ। ਇਸ ਗੋਲੀਬਾਰੀ ਤੋਂ ਬਾਅਦ ਸਥਾਨਕ ਸਿਖ ਭਾਈਚਾਰੇ ਵਲੋਂ ਵਿਆਪਕ ਰੋਸ ਪ੍ਰਦਰਸ਼ਨ ਕੀਤੇ ਗਏ ਸੀ। ਇੱਥੇ ਦਸਣਯੋਗ ਹੈ ਕਿ 2007 ਵਿਚ ਇਕ ਇਸ਼ਤਿਹਾਰ ਵਿਚ ਗੁਰੂ ਗੋਬਿੰਦ ਸਿੰਘ ਵਰਗਾ ਪਹਿਰਾਵਾ ਪਾਉਣ ਕਾਰਨ ਡੇਰਾ ਮੁਖੀ ਨੇ ਸਿਖ ਜਗਤ ਵਿਚ ਵਿਵਾਦ ਛੇੜ ਦਿੱਤਾ ਸੀ।

Category: WORLD NEWS

E-PAPERS

1328-title-page01

Most Read News