ਲੰਡਨ-ਤਾਜ਼ਾ ਅੰਕੜਿਆਂ ਅਨੁਸਾਰ ਆਉਂਦੇ 16 ਸਾਲਾਂ ਵਿਚ ਇੰਗਲੈਂਡ ਦੀ ਜਨ ਸੰਖਿਆ 700 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਦਾ ਵੱਡਾ ਕਾਰਨ ਵਿਦੇਸ਼ਾਂ ਵਿਚੋਂ ਆਉਣ ਵਾਲੇ ਲੋਕਾਂ ਨੂੰ ਮੰਨਿਆਂ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ ਜਨ ਸੰਖਿਆ ਵਿਚ ਵਾਧਾ ਕਰਨ ਵਾਲਾ ਦੋ ਤਿਹਾਈ ਹਿੱਸਾ ਵਿਦੇਸ਼ਾਂ ਤੋਂ ਇੰਗਲੈਂਡ ਆ ਕੇ ਵੱਸਣ ਵਾਲੇ ਲੋਕਾਂ ਦਾ ਹੋਵੇਗਾ। ਇਸ ਵੱਧਦੀ ਜਨ ਸੰਖਿਆ ਨੂੰ ਰੋਕਣ ਲਈ ਇੰਮੀਗ੍ਰੇਸ਼ਨ ‘ਤੇ ਰੋਕ ਲਾਉਣ ਸਬੰਧੀ ਮਾਈਗ੍ਰੇਸ਼ਨ ਵਾਚ ਯੂ. ਕੇ. ਈ. ਪਟੀਸ਼ਨ ਰਾਹੀਂ ਦਬਾਅ ਪਾਇਆ ਜਾ ਰਿਹਾ ਹੈ ਇਸ ਆਨ ਲਾਇਨ ਈ ਪਟੀਸ਼ਨ ‘ਤੇ ਬੀਤੇ ਹਫਤੇ ਇਕ ਲੱਖ ਲੋਕਾਂ ਵੱਲੋਂ ਦਸਤਖ਼ਤ ਕੀਤੇ ਗਏ। ਯੂ ਗੌਵ ਸਰਵੇਖਣ ਅਨੁਸਾਰ ਇੰਗਲੈਂਡ ਦਾ ਹਰ ਚੌਥਾ ਜਾਂ ਪੰਜਵਾਂ ਵਿਅਕਤੀ ਸੋਚ ਰਿਹਾ ਹੈ ਕਿ ਦੇਸ਼ ਵਿਚ ਬਹੁਤ ਭੀੜ ਹੋ ਗਈ ਹੈ। ਇਮੀਗ੍ਰੇਸ਼ਨ ਮੰਤਰੀ ਡੋਮਿਨ ਗਰੀਨ ਦਾ ਕਹਿਣਾ ਹੈ ਕਿ ਯੂ. ਕੇ. ਵਿਚ ਅਵਾਸ ਬਹੁਤ ਜ਼ਿਆਦਾ ਹੈ, ਇਸੇ ਲਈ ਅਸੀਂ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਨਵੀਂਆਂ ਤਬਦੀਲੀਆਂ ਲਿਆ ਰਹੇ ਹਾਂ।