Latest News

UK NEWS

Share this post

ਬਿਲਸਟਨ ਸਕਿੱਪ ਹਾਇਰ ਸਰਵਿਸਜ਼ ਲਿਮਟਿਡ ਕੰਪਨੀ ਦੇ ਮਾਲਕ ਸ: ਬਿਕਰਮ ਸਿੰਘ ਮੱਲ੍ਹੀ ਅਤੇ ਸ: ਹਰਮਨ ਸਿੰਘ ਗਿੱਲ ਨੇ ਆਪਣੇ ਪੇਂਡੂ ਭਰਾਵਾਂ ਨਾਲ ਮਿਲ ਕੇ ਪੰਜਾਬ ਸ਼ੂਗਰ ਮਿੱਲ੍ਹ ਫੈਡਰੇਸ਼ਨ ਦੇ ਚੇਅਰਮੈਨ ਸ: ਸੁਖਬੀਰ ਸਿੰਘ ਵਾਹਲਾ ਦੀ ਸ਼ਾਨ ਵਿੱਚ ਇੱਕ ਇੰਡੀਆ ਗੇਟ ਰੈਸਟੋਰੈਂਟ ਵਿਖੇ ਸਨਮਾਨ ਸਮਾਗਮ ਆਯੋਜਿਤ ਕੀਤਾ। ਜ਼ਿਕਰਯੋਗ ਹੈ ਕਿ ਵਾਹਲਾ ਸਾਹਿਬ ਜਿਲਾ ਗੁਰਦਾਸਪੁਰ ਵਿੱਚ ਪੈਂਦੇ ਪਿੰਡ ਨਵਾਂ ਮਹਿਮੋਵਾਲ ਦੇ ਵਾਸੀ ਹਨ ਅਤੇ ਬਿਕਰਮ ਸਿੰਘ ਮੱਲ੍ਹੀ, ਰਣਜੀਤ ਸਿੰਘ ਵਾਹਲਾ ਸੁਖਬੀਰ ਸਿੰਘ ਦੇ ਚਚੇਰੇ ਭਰਾ, ਦਲਜੀਤ ਸਿੰਘ ਅਤੇ ਅਣਖ ਸਿੰਘ ਵੀ ਇਸੇ ਪਿੰਡ ਨਾਲ ਸੰਬੰਧਿਤ ਹਨ। ਇਸ ਸਮਾਗਮ ਵਿੱਚ ਵੁਲਵਰਹੈਂਪਟਨ ਦੇ ਮੈਂਬਰ ਪਾਰਲੀਮੈਂਟ ਮਿ: ਪੳਟ ਮੳਚਡੳਦਦੲਨ, ਕੌਸਲਰ ਬਿਸ਼ਨ ਦਾਸ, ਲੋਕ ਭਲਾਈ ਪਾਰਟੀ ਯੂ.ਕੇ. ਜਨਰਲ ਸਕੱਤਰ ਸ: ਬਲਬਿੰਦਰ ਸਿੰਘ ਮੱਲ੍ਹੀ, ਸ਼੍ਰੋਮਣੀ ਯੂਥ ਅਕਾਲੀ ਦਲ ਯੂ.ਕੇ. ਦੇ ਪ੍ਰਧਾਨ ਸ: ਬਲਿਹਾਰ ਸਿੰਘ ਰਾਮੇਵਾਲ, ਸਥਾਨਕ ਚੋਣਾਂ ਵਿੱਚ ਲੇਬਰ ਵੱਲੋਂ ਚੋਣ ਲੜਨ ਜਾ ਰਹੇ ਸ: ਗੁਰਚਰਨ ਸਿੰਘ

ਬੇਦੀ ਜਿਹਨਾਂ ਸਟੇਜ ਦੀ ਕਾਰਵਾਈ ਦੀ ਬਾਖੂਬੀ ਸੇਵਾ ਨਿਭਾਈ, 'ਦੀ ਵਿਲੇਜ਼ ਇੰਨ' ਦੇ ਮਾਲਕ ਸ: ਸੁਖਵਿੰਦਰ ਸਿੰਘ ਗਿੱਲ, ਕਬੱਡੀ ਪ੍ਰਮੋਟਰ ਮੇਜ਼ਰ ਗਾਖਲ, ਆਈ ਓ ਸੀ, ਵੁਲਵਰਹੈਂਪਟਨ ਫਾਈਟਿੰਗ ਕੁੱਕ ਦੇ ਮਾਲਿਕ ਅਮਰੀਕ ਸਿੰਘ ਦੇਵਗਨ, ਰਾਜ ਰੇਡੀਓ ਤੋਂ ਗੱਜਣ ਸਿੰਘ, ਪਰਮਜੀਤ ਸਿੰਘ ਸਿੱਧੂ, ਸਾਬਕਾ ਪ੍ਰਧਾਨ ਰਵਿੰਦਰ ਸਿੰਘ ਪਵਾਰ, ਪੰਜਾਬ ਟਾਈਮਜ਼, ਅਵਾਜ਼ਿਕੌਮ ਤੋਂ ਸ: ਮਲਕੀਤ ਸਿੰਘ ਤੇਹਿੰਗ ਅਤੇ ਹੋਰ ਪਤਵੰਤੇ ਸੱਜਣ ਹਾਜ਼ਿਰ ਸਨ। ਇਸ ਸਮੇਂ ਸ: ਰਾਮੇਵਾਲ ਨੇ ਜਿੱਥੇ ਵਾਹਲਾ ਸਾਹਿਬ ਨੂੰ ਜੀ ਆਇਆ ਆਖਿਆ ਉਥੇ ਉਹਨਾਂ ਦਾ ਅਕਾਲੀ ਦਲ ਬਾਦਲ ਪਾਰਟੀ ਨਾਲ ਗੂੜ੍ਹਾ ਨਾਤਾ ਹੋਣ ਸਦਕਾ ਸਿਆਸਤ ਦੀ ਇਸ ਉਚਾਈ ਤੇ ਪਹੁੰਚਣ ਦੀ ਉਹਨਾਂ ਨੂੰ ਵਧਾਈ ਵੀ ਦਿੱਤੀ। ਮੈਂਬਰ ਪਾਰਲੀਮੈਂਟ ਪੈਟ ਮੈਕਫੋਡਨ ਨੇ ਜਿਥੇ ਬਿਲਸਟਨ ਸਕਿੱਪ ਹਾਇਰ ਕੰਪਨੀ ਵੱਲੋਂ ਵੱਹਲਾ ਸਾਹਿਬ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਉਥੇ ਪੰਜਾਬੀਆਂ ਦੀ ਸਿਫਤ ਕਰਦਿਆਂ ਉਹਨਾਂ ਕਿਹਾ ਕਿ ਇਹ ਸਾਰੇ ਕਾਨੂੰਨ ਪਾਲਕ, ਅਮਨ ਪਸੰਦ ਅਤੇ ਮਿਹਨਤੀ ਹਨ। ਉਹਨਾਂ ਇਹ ਵੀ ਕਿਹਾ ਕਿ ਉਹ ਪਿਛਲੀ ਸਰਕਾਰ ਵਿੱਚ ਟ੍ਰੇਡ ਅਤੇ ਬਿਜ਼ਨਸ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਿਦਿਆ ਅਤੇ ਟ੍ਰੇਡ ਦੇ ਖੇਤਰ ਦੀ ਬਿਹਤਰੀ ਲਈ ਮਿਲ ਚੁੱਕੇ ਹਨ। ਆਪਣਾ ਭਾਸ਼ਣ ਜਾਰੀ ਰੱਖਦਿਆ ਕਿਹਾ ਕਿ ਪੰਜਾਬੀ ਸੱਭਿਅਕ ਅਤੇ ਹੋਸਪਟੈਲਿਟੀ ਖੇਤਰ ਵਿੱਚ ਸਭ ਤੋਂ ਅੱਗੇ ਹਨ ਕਿਉਂਕਿ ਉਹਨਾਂ ਨੇ ਬਾਦਲ ਸਾਹਿਬ ਨਾਲ ਸਰਕਾਰੀ ਮਿਲਣੀ ਸਮੇਂ ਮਨ ਜਿੱਤ ਦੇ ਮੈਨੇਜਰ ਰਾਜ ਸਿੰਘ ਮੁਹਾਲੀ ਵਿਖੇ ਸ਼ਾਦੀ ਵਿੱਚ ਸ਼ਮੂਲੀਅਤ ਕੀਤੀ ਸੀ ਜਿਥੇ ਉਹਨਾਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ। ਇਸ ਲਈ ਮੈਂ ਇਹਨਾਂ ਪੰਜਾਬੀਆਂ ਦੇ ਹਿੱਤਾਂ ਦੀ ਸੇਵਾ ਕਰਨ ਲਈ ਹਰ ਵੇਲੇ ਤਿਆਰ ਰਹਿੰਦਾ ਹਾਂ। ਕੌਸ਼ਲਰ ਬਿਸ਼ਨ ਦਾਸ ਨੇ ਵਾਹਲਾ ਸਾਹਿਬ ਜੀ ਨੂੰ ਜੀ ਆਇਆ ਆਖਦੇ ਹੋਏ 5 ਮਈ ਨੂੰ ਆਉਣ ਵਾਲੀਆਂ ਸਥਾਨਕ ਚੋਣਾਂ ਵਿੱਚ ਲੇਬਰ ਦੇ ਨਵੇਂ ਉਮੀਦਵਾਰ ਸ: ਗੁਰਚਰਨ ਸਿੰਘ ਬੇਦੀ ਨੂੰ ਸਪੋਰਟ ਕਰਨ ਲਈ ਬੇਨਤੀ ਕੀਤੀ ਅਤੇ ਅਲਟਰਨੇਟਿਵ ਵੋਟਿੰਗ ਸਿਸਟਮ ਬਾਰੇ ਹੋ ਰਹੇ ਰੀਫਰੀਡਮ ਦਾ ਵਿਰੋਧ ਕਰਨ ਲਈ ਕਿਹਾ ਕਿਉਂਕਿ ਲਿਬ ਡੈਮ ਦੀ ਇਹ ਘਟਨਾ ਨੀਤੀ ਦੀ ਪ੍ਰੋਪੋਜ਼ਲ ਨਾਲ ਅਣਉਚਿਤ ਬੰਦੇ ਤਾਕਤ ਵਿੱਚ ਆ ਸਕਦੇ ਹਨ। ਸ: ਸੁਖਬੀਰ ਸਿੰਘ ਵਾਹਲਾ ਨੇ ਜਿੱਥੇ ਆਪਣੇ ਪੇਂਡੂਆਂ ਦਾ ਅਤੇ ਇਕੱਤਰ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ, ਉਥੇ ਉਹਨਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਤਾਰੀਫ ਕਰਦਿਆਂ ਕਿਹਾ ਕਿ ਪੰਜਾਬ ਨੇ ਅਕਾਲੀ ਸਰਕਾਰ ਅਧੀਨ ਬਹੁਤ ਤਰੱਕੀ ਕੀਤੀ ਹੈ ਅਤੇ ਅਸੀਂ ਤੁਹਾਡੇ ਮੱਦਦ ਸਦਕਾ ਪੰਜਾਬ ਦਾ ਅਗਲਾ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਦੇਖਣਾ ਚਾਹੁੰਦੇ ਹਾਂ। ਉਹਨਾਂ ਇਹ ਵੀ ਕਿਹਾ ਕਿ ਮੈਂ ਕਦੇ ਵੀ ਕਿਸੇ ਵਿਅਕਤੀ ਨੂੰ ਉਸਦੀ ਪਾਰਟੀ ਦੇ ਆਧਾਰ ਤੇ ਨਹੀ ਮਿਲਦਾ ਹਾਂ ਅਤੇ ਉਸਦੀ ਸੇਵਾ ਲਈ ਤਤਪਰ ਰਹਿੰਦਾ ਹਾਂ। ਅੰਤ ਵਿੱਚ ਸ: ਸ਼ਲਬਿੰਦਰ ਸਿੰਘ ਮੱਲ੍ਹੀ ਨੇ ਵੀ ਵਾਹਲਾ ਸਾਹਿਬ ਨੂੰ ਜੀ ਆਇਆ ਆਖਿਆ ਅਤੇ ਬਿਲਸਟਨ ਸਕਿੱਪ ਹਾਇਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ। ਆਪ ਜੀ ਇਸ ਸਮਾਗਮ ਦੀਆਂ ਤਮਾਮ ਫੋਟੋ ਪੰਜਾਬੀ ਅਖਬਾਰ ਦੇ ਅਵਾਜ਼ਿਕੌਮ ਦੇ ਟਾਈੲਲ ਦੇ ਪਿਛਲੇ ਪਾਸੇ ਤੇ ਦੇਖ ਸਕਦੇ ਹੋ।

Category: UK NEWS

E-PAPERS

1328-title-page01

Most Read News