Latest News

UK NEWS

Share this post

ਚੋਣਾਂ 6 ਮਾਰਚ ਨੂੰ, ਨਾਂਅ ਵਾਪਿਸ ਲੈਣ ਦੀ ਆਖਰੀ ਤਰੀਖ਼ 13 ਫਰਵਰੀ
ਲੰਦਨ-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਦੀ ਚੋਣ 6 ਮਾਰਚ ਨੂੰ ਹੋਣ ਜਾ ਰਹੀ ਹੈ, ਜਿਸ ਲਈ 89 ਨਾਮਜ਼ਦਗੀਆਂ ਭਰੀਆਂ ਗਈਆਂ ਹਨ। ਨਾਂਅ ਵਾਪਿਸ ਲੈਣ ਦੀ ਆਖਰੀ ਤਾਰੀਖ਼ 13 ਫਰਵਰੀ ਹੈ। ਜਦ ਕਿ 14 ਫਰਵਰੀ ਨੂੰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। 14 ਫਰਵਰੀ ਨੂੰ ਹੀ ਸਭ ਧਿਰਾਂ ਨੂੰ ਚੋਣ ਨਿਸ਼ਾਨ ਦਿੱਤੇ ਜਾਣਗੇ। ਇਸ ਦੇ ਨਾਲ ਹੀ 14 ਫਰਵਰੀ ਨੂੰ 10 ਪੌਂਡ ਦੇ ਕੇ ਕੋਈ ਵੀ ਧਿਰ ਵੋਟਰ ਸੂਚੀ ਪ੍ਰਾਪਤ ਕਰ ਸਕਦੀ ਹੈ। ਇਨ੍ਹਾਂ ਨਾਮਜ਼ਦਗੀਆਂ ਵਿਚ ਕਈ ਨਵੇਂ ਅਤੇ ਪੁਰਾਣੇ ਚਿਹਰੇ ਹਨ। ਇਨ੍ਹਾਂ ਨਾਮਜ਼ਦਗੀਆਂ ਬਾਰੇ ਭਾਵੇਂ ਆਉਂਦੇ ਦਿਨਾਂ ਵਿਚ ਤਹਿ ਹੋ ਜਾਵੇਗਾ ਕਿ ਕੌਣ ਕਿੱਥੇ ਖੜ੍ਹਾ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਪਿਛਲੀਆਂ ਚੋਣਾਂ ਮੌਕੇ ਦਾ ਸ਼ੇਰ ਗਰੁੱਪ ਦੀ ਅਗਵਾਈ ਸ: ਗੁਰਮੇਲ ਸਿੰਘ ਮੱਲ੍ਹੀ ਨੇ ਕੀਤੀ ਸੀ ਅਤੇ ਚੋਣਾਂ ਜਿੱਤਣ ਤੋਂ ਬਾਅਦ ਸ: ਗੁਰਪ੍ਰੀਤ ਸਿੰਘ ਅਤੇ ਜਸਵੀਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਗਾਵਤ ਕੀਤੀ ਜਿਸ ਦੇ ਫਲਸਰੂਪ ਪਿਛਲੇ ਦਿਨੀਂ ਸਿੱਖ ਸੰਗਤ ਨਾਂਅ ਦੀ ਨਵੀਂ ਪਾਰਟੀ ਹੋਂਦ ਵਿਚ ਆ ਗਈ, ਲੇਕਿਨ ਹੁਣ ਜੋ ਖ਼ਬਰਾਂ ਮਿਲੀਆਂ ਹਨ ਉਨ੍ਹਾਂ ਅਨੁਸਾਰ ਮੌਜੂਦਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰਾਂ ਜਿਨ੍ਹਾਂ ਵਿਚ ਸ: ਦੀਦਾਰ ਸਿੰਘ ਰੰਧਾਵਾ, ਸੁਰਿੰਦਰ ਸਿੰਘ ਪੁਰੇਵਾਲ, ਪ੍ਰੇਮ ਸਿੰਘ ਢਾਡੀ ਅਤੇ ਸੁਰਿੰਦਰ ਸਿੰਘ ਢੱਟ ਸ਼ਾਮਿਲ ਹਨ, ਨੇ ਵੀ ਆਪਣੇ ਵੱਖਰੇ ਤੌਰ ’ਤੇ ਪੇਪਰ ਜਮ੍ਹਾਂ ਕਰਵਾਏ ਹਨ, ਜਿਸ ਕਰਕੇ ਇਸ ਗਰੁੱਪ ਦਾ ਕਈ ਗਰੁੱਪਾਂ ਵਿਚ ਵੰਡਿਆ ਜਾਣਾ ਸਾਹਮਣੇ ਆ ਚੁੱਕਾ ਹੈ। ਜੇ ਨਾਂਅ ਵਾਪਸੀ ਤੋਂ ਪਹਿਲਾਂ ਪੁਰਾਣਾ ਗਰੁੱਪ ਇਕੱਠਾ

ਨਹੀਂ ਹੁੰਦਾ ਤਾਂ ਸ: ਹਿੰਮਤ ਸਿੰਘ ਸੋਹੀ ਦੀ ਜਿੱਤ ਤਹਿ ਹੈ। ਦੂਜੇ ਪਾਸੇ ਸ: ਹਿੰਮਤ ਸਿੰਘ ਸੋਹੀ ਦੇ ਧੜੇ ਵੱਲੋਂ ਵੀ ਆਪਣੇ ਹਮਾਇਤੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਵੀ ਕਈ ਨਵੇਂ ਚਿਹਰੇ ਇਸ ਵਾਰ ਮੈਦਾਨ ਵਿਚ ਉਤਾਰੇ ਜਾ ਰਹੇ ਹਨ। ਨਾਮਜ਼ਦਗੀਆਂ ਭਰਨ ਵਾਲੇ ਉਮੀਦਵਾਰਾਂ ਦੀ ਸੂਚੀ ਵਿਚ ਹਰਦੀਪ ਸਿੰਘ ਪਾਸਲਾ, ਅਮਰਜੀਤ ਸਿੰਘ ਢਿੱਲੋਂ, ਸੁਰਜੀਤ ਕੌਰ ਕੰਗ, ਸੁਰਜੀਤ ਕੌਰ, ਸਰਬਜੀਤ ਕੌਰ, ਦਰਸ਼ਨ ਸਿੰਘ ਡੋਕਲ, ਭੁਪਿੰਦਰ ਸਿੰਘ ਸੰਧੂ, ਸੁਖਪਾਲ ਸਿੰਘ ਜੌਹਲ, ਸੁਖਦੀਪ ਸਿੰਘ ਰੰਧਾਵਾ, ਦਲਜੀਤ ਸਿੰਘ ਹੇਅਰ, ਸਤਨਾਮ ਸਿੰਘ ਵਿਰਦੀ, ਜਸਬੀਰ ਕੌਰ ਚਾਹਲ, ਕੁਲਤਾਰ ਸਿੰਘ ਗਰਚਾ, ਪ੍ਰਵਿੰਦਰ ਸਿੰਘ ਗਰਚਾ, ਹਰਕ੍ਰਿਨ ਕੌਰ ਕੈਲਾ, ਜੀਤ ਸਿੰਘ ਸੰਧੂ, ਹਿੰਮਤ ਸਿੰਘ ਸੋਹੀ, ਦਵਿੰਦਰਪਾਲ ਸਿੰਘ ਕੂਨਰ, ਪਿਆਰਾ ਸਿੰਘ ਭਮਰਾ, ਬਲਜਿੰਦਰ ਸਿੰਘ ਢਿੱਲੋਂ, ਹਰਬੰਸ ਸਿੰਘ ਕਲਸੀ, ਮਹਿੰਦਰ ਸਿੰਘ ਛੋਕਰ, ਹਰਚਰਨ ਸਿੰਘ ਕੈਂਥ, ਜਤਿੰਦਰ ਸਿੰਘ ਸਹੋਤਾ, ਪ੍ਰੀਤਮ ਸਿੰਘ ਸਾਮਰਾ, ਹਰਚੰਦ ਸਿੰਘ ਗਰੇਵਾਲ, ਅਮਰਜੀਤ ਸਿੰਘ, ਤੇਜ ਕੌਰ ਗਰੇਵਾਲ, ਹਰਵੰਤ ਸਿੰਘ ਗਿੱਲ, ਰਾਜਿੰਦਰ ਸਿੰਘ, ਗੁਰਚੇਤਨ ਸਿੰਘ ਦੁਸਾਂਝ, ਹਰਦੀਪ ਸਿੰਘ, ਅਜੀਤ ਸਿੰਘ ਮਾਣਕ, ਸੁਰਿੰਦਰ ਸਿੰਘ ਬੈਂਸ, ਅਵਤਾਰ ਸਿੰਘ ਬੁੱਟਰ, ਗੁਰਮੀਤ ਸਿੰਘ ਸਿੱਧੂ, ਦਵਿੰਦਰ ਸਿੰਘ, ਸੁਰਜੀਤ ਸਿੰਘ ਬਾਸੀ, ਸੁਖਦੀਪ ਸਿੰਘ ਗਿੱਲ, ਗੁਰਮੇਲ ਸਿੰਘ ਮੱਲ੍ਹੀ, ਮਹਿੰਦਰ ਸਿੰਘ, ਹਰਬੰਸ ਸਿੰਘ ਕੁਲਾਰ, ਭਰਪੂਰ ਸਿੰਘ, ਗੁਰਸ਼ਰਨ ਸਿੰਘ ਮੰਡ, ਕੁਲਵੰਤ ਸਿੰਘ ਭਿੰਡਰ, ਜਸਪਾਲ ਸਿੰਘ ਛੋਕਰ, ਜੋਗਿੰਦਰਪਾਲ ਸਿੰਘ ਬੇਦੀ, ਸੋਹਣ ਸਿੰਘ ਬੈਂਸ, ਗੁਰਬਚਨ ਸਿੰਘ ਅਟਵਾਲ, ਹਰਜੀਤ ਸਿੰਘ, ਸੋਹਣ ਸਿੰਘ ਸਾਮਰਾ, ਅਜੀਤ ਸਿੰਘ ਗਿੱਲ, ਮਹਿੰਦਰ ਸਿੰਘ ਢਿੱਲੋਂ, ਰਣਜੀਤ ਸਿੰਘ ਸੈਂਬੀ, ਉਂਕਾਰ ਸਿੰਘ ਭੀਲੋਵਾਲ, ਬਲਬੀਰ ਸਿੰਘ ਸੈਣੀ, ਨਵਰਾਜ ਸਿੰਘ ਚੀਮਾ, ਜੀਤਪਾਲ ਸਿੰਘ ਸਹੋਤਾ, ਬਰਮਜੀਤ ਸਿੰਘ ਵਾਲੀਆ, ਸੁਰਿੰਦਰ ਸਿੰਘ, ਰਾਜਿੰਦਰ ਸਿੰਘ ਸੋਮਲ, ਮਹਿੰਦਰ ਸਿੰਘ ਸੰਘੇੜਾ, ਕੁਲਵਿੰਦਰ ਕੌਰ, ਨਰੰਜਨ ਸਿੰਘ ਚੋਪੜਾ, ਪ੍ਰਮਜੀਤ ਸਿੰਘ ਬੋਡੇ, ਗਿਆਨ ਸਿੰਘ ਜੌਹਲ, ਹਰਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਖੁਸ਼ਵੰਤ ਸਿੰਘ ਵਿਰਕ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਜੀਤਾ, ਗੁਰਵਿੰਦਰ ਸਿੰਘ ਸਿੱਧੂ, ਬਲਵੰਤ ਸਿੰਘ ਧਾਮੀ, ਮੰਗਲ ਸਿੰਘ ਜੀਤਾ, ਹਰਜੀਤ ਸਿੰਘ, ਹਰਜੀਤ ਕੌਰ ਮਾਨ, ਗੁਰਿੰਦਰ ਕੌਰ ਖਾਸਰੀਆ, ਕੁਲਦੀਪ ਕੌਰ ਸੰਧੂ, ਗੁਰਜੀਤ ਸਿੰਘ ਦਿਉਲ, ਤਰਸੇਮ ਕੌਰ ਗੁਰੂ, ਸੁਰਿੰਦਰ ਸਿੰਘ ਢੱਟ, ਰਾਠ ਸਿੰਘ ਖੁਰਾਨਾ, ਨਸੀਬ ਸਿੰਘ ਰੰਧਾਵਾ, ਦੀਦਾਰ ਸਿੰਘ ਰੰਧਾਵਾ, ਸੁਰਿੰਦਰ ਸਿੰਘ ਪੁਰੇਵਾਲ, ਪ੍ਰੇਮ ਸਿੰਘ ਢਾਡੀ, ਹਰਭਜਨ ਸਿੰਘ ਮਾਨ, ਸੁਖਬਿੰਦਰ ਕੌਰ ਸੰਧੂ, ਮਲਕੀਤ ਸਿੰਘ ਗਰੇਵਾਲ, ਹਰਚਰਨ ਸਿੰਘ ਤਨੂਕੇ ਸ਼ਾਮਿਲ ਹਨ।

Category: UK NEWS

E-PAPERS

1328-title-page01

Most Read News