Latest News

UK NEWS

Share this post

image image
ਪ੍ਰੋ: ਭੁੱਲਰ ਦੀ ਰਿਹਾਈ ਸਬੰਧੀ ਸਿੱਖ ਫੈਡਰੇਸ਼ਨ ਬਰਤਾਨੀਆ ’ਚ ਮੁਹਿੰਮ ਸ਼ੁਰੂ ਕਰੇਗੀ-ਗਿੱਲ
ਲੰਡਨ-ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਬੰਧੀ ਸਿੱਖ ਫੈਡਰੇਸ਼ਨ ਬਰਤਾਨੀਆ ਸਰਕਾਰ ਕੋਲ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਕੋਲ ਮਸਲਾ ਉਠਾਵੇਗੀ। ਇਸ ਸਬੰਧੀ ਸਿੱਖ ਜਾਗਰੂਕ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਹ ਵਿਚਾਰ ਸਿੱਖ ਫੈਡਰੇਸ਼ਨ ਦੇ ਭਾਈ ਅਮਰੀਕ ਸਿੰਘ ਗਿੱਲ ਨੇ ‘ਅਜੀਤ’ ਨਾਲ ਗੱਲ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪ੍ਰੋ: ਭੁੱਲਰ ਦੀ ਮਾਨਸਿਕ ਹਾਲਤ ਵਿਗਾੜਨ ਦੀ ਮੁੱਖ ਦੋਸ਼ੀ ਸਰਕਾਰ ਹੈ, ਫਾਂਸੀ ਦੀ ਸਜ਼ਾ ਭੁਗਤ ਰਹੇ ਇਸ ਸਿੱਖ ਦੇ ਕੇਸ ਸਬੰਧੀ ਕਈ ਅਪੀਲਾਂ ਕਰਨ ਦੇ ਬਾਵਜੂਦ ਕੋਈ ਨਤੀਜਾ ਨਹੀਂ ਨਿਕਲ ਰਿਹਾ। ਸਿੱਖ ਫੈਡਰੇਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਸਮੇਤ ਹੋਰਨਾਂ ਸਿੱਖ ਜਥੇਬੰਦੀਆਂ ਨੂੰ ਵੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ’ਤੇ ਇਕੱਤਰ ਹੋਣ ਦੀ ਅਪੀਲ ਕੀਤੀ ਹੈ।
ਲੁਧਿਆਣਾ-: ਸਖ਼ਤ ਸੁਰੱਖਿਆ ਪ੍ਰਬੰਧਾਂ ਵਾਲੀ ਨਾਭਾ ਜੇਲ ਦੇ ਨਜ਼ਰਬੰਦ ਸਿੰਘਾਂ ਨੇ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ, ਤਿਹਾੜ ਜੇਲ ਵਿਚ ਨਜ਼ਰਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਦੀ ਕਿਸੇ ਜੇਲ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਲਿਖਿਆ ਗਿਆ ਕਿ 1982 ਵਿਚ ਅਕਾਲ ਤਖ਼ਤ ਸਾਹਿਬ ਤੋਂ ਖ਼ਾਲਸਾ ਪੰਥ ਨੇ ਅਰਦਾਸਾ ਸੋਧ ਕੇ ਧਰਮ ਯੁੱਧ ਮੋਰਚੇ ਦੀ ਅਰੰਭ ਕੀਤਾ ਸੀ। ਇਸ ਵਿਚ ਲੱਖਾਂ ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਨੇ ਕੁਰਬਾਨੀਆਂ ਦਿਤੀਆਂ। ਇਹ ਸੰਘਰਸ਼ ਵੀ ਕਿਸੇ ਨਾ ਕਿਸੇ ਰੂਪ ਵਿਚ ਨਿਰੰਤਰ ਜਾਰੀ ਹੈ। ਜੂਨ 1984 ਅਤੇ ਨਵੰਬਰ 1984 ਤੋਂ ਬਾਅਦ ਦਿੱਲੀ ਤਖ਼ਤ ਵਲੋਂ ਅਰੰਭੀ ਸਿੱਖ ਨਸਲਕੁਸ਼ੀ ਵਿਰੁਧ ਨੌਜਵਾਨਾਂ ਨੇ ਦਸ਼ਮ ਪਾਤਸ਼ਾਹ ਦੇ ਫ਼ੁਰਮਾਨ ‘‘ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸਤ ਹਲਾਲ ਅਸਤ ਬੁਰਦਨ ਸ਼ਮਸ਼ੀਰ-ਏ-ਦਸਤ’’ ਉਤੇ ਪਹਿਰਾ ਦਿੰਦਿਆਂ ਦਲੀਲ, ਅਪੀਲ ਅਤੇ ਹਥਿਆਰ ਹਰ ਸੰਭਵ ਤਰੀਕੇ ਨਾਲ ਸੰਘਰਸ਼ ਕੀਤਾ ਹੈ। ਇਸ ਸੰਘਰਸ਼ ਵਿਚ ਗੁਰੂ ਨਾਨਕ ਇੰਜੀ. ਕਾਲਜ ਦੇ ਵਿਦਿਆਰਥੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੇ ਜ਼ੁਲਮਾਂ ਵਿਰੁਧ ਅਵਾਜ਼ ਬੁਲੰਦ ਕੀਤੀ। ਇਸ ਕਾਰਨ ਉਨ੍ਹਾਂ ਨੂੰ 1995 ਤੋਂ ਤਿਹਾੜ ਜੇਲ ਵਿਚ ਨਜ਼ਰਬੰਦ ਕਰ ਕੇ ਰਖਿਆ ਗਿਆ ਹੈ। ਸੁਪਰੀਮ ਕੋਰਟ ਨੇ ਬਿਨਾਂ ਕਿਸੇ ਗਵਾਹ, ਸਬੂਤ ਅਤੇ ਮੁੱਖ ਜੱਜ ਵਲੋਂ ਬਾਇੱਜ਼ਤ ਬਰੀ ਕਰਨ ਦੇ ਬਾਵਜੂਦ ਪ੍ਰੋ. ਭੁੱਲਰ ਨੂੰ ਫਾਂਸੀ ਦੀ ਸਜ਼ਾ ਸੁਣਾਈ। ਹੁਣ ਮਾਮਲਾ ਰਾਸ਼ਟਰਪਤੀ ਕੋਲ ਵਿਚਾਰ ਅਧੀਨ ਹੈ। ਪ੍ਰੋ. ਭੁੱਲਰ 2001 ਤੋਂ ਫ਼ਾਂਸੀ ਦੀ ਚੱਕੀ ਵਿਚ ਬੇਹੱਦ ਬਦਤਰ ਹਾਲਤ ਵਿਚ ਬੰਦ ਹਨ। ਉਨ੍ਹਾਂ ਦੀ ਸਿਹਤ ਉਪਰ ਬੁਰੇ ਪ੍ਰਭਾਵ ਪੈ ਰਹੇ ਹਨ। ਪ੍ਰੋ. ਭੁੱਲਰ ਵਲੋਂ ਭਾਰਤੀ ਕਾਨੂੰਨ ‘‘ਟਰਾਂਸਫ਼ਰ ਆਫ਼ ਪੈਰੀਸੋਨਰਜ਼’’ ਤਹਿਤ ਦਿੱਲੀ ਤੋਂ ਪੰਜਾਬ ਦੀ ਕਿਸੇ ਜੇਲ ਵਿਚ ਤਬਦੀਲ ਕਰਨ ਦੀ ਅਪੀਲ ਕੀਤੀ ਸੀ ਜਿਸ ’ਤੇ ਦਿੱਲੀ ਸਰਾਕਾਰ ਨੇ ਤਾਂ ‘ਕੋਈ ਇਤਰਾਜ਼ ਨਹੀ’ ਆਖ ਦਿਤਾ ਪਰ ਪੰਜਾਬ ਨੇ ਇਤਰਾਜ਼ ਲਗਾ ਦਿਤਾ ਕਿ ਪ੍ਰੋ. ਭੁੱਲਰ ਤੋਂ ਪੰਜਾਬ ਦੇ ਅਮਨ ਨੂੰ ਖ਼ਤਰਾ ਹੈ। ਦੇਸ਼-ਵਿਦੇਸ਼ ਵਿਚ ਵੱਸਦਾ ਖ਼ਾਲਸਾ ਪੰਥ ਪ੍ਰੋ. ਭੁੱਲਰ ਦੀ ਫਾਂਸੀ ਦਾ ਸਜ਼ਾ ਖ਼ਤਮ ਕਰਵਾਉਣ ਲਈ ਹਮੇਸ਼ਾ ਹੀ ਇਕ ਸੁਰ ਹੋ ਕੇ ਅਵਾਜ਼ ਬੁਲੰਦ ਕਰਦਾ ਰਿਹਾ ਹੈ। ਪ੍ਰੋ. ਭੁੱਲਰ ਨੂੰ ਪੰਜਾਬ ਦੀ ਕਿਸੇ ਵੀ ਜੇਲ ਵਿਚ ਤਬਦੀਲ ਕਰਨ ਦੀ ਮੰਗ ਕਰਦਾ ਇਹ ਪੱਤਰ ਨਾਭਾ ਜੇਲ ਵਿਚ ਬੰਦ ਭਾਈ ਬਖ਼ਸ਼ੀਸ਼ ਸਿੰਘ, ਜਸਬੀਰ ਸਿੰਘ, ਹਰਨੇਕ ਸਿੰਘ ਭੱਪ, ਪਲਵਿੰਦਰ ਸਿੰਘ ਭੱਪ, ਮਨਪ੍ਰੀਤ ਸਿੰਘ, ਰਾਮਦੁਰ ਸਿੰਘ, ਹਰਮਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਭਵਨਦੀਪ ਸਿੰਘ, ਤਾਰਾ ਸਿੰਘ, ਸਵਰਨ ਸਿੰਘ, ਮਨਜਿੰਦਰ ਸਿੰਘ, ਸਰਬਜੀਤ ਸਿੰਘ, ਕੁਲਜੀਤ ਸਿੰਘ ਕੰਤਾ, ਦਲਜੀਤ ਸਿੰਘ ਕੰਤਾ, ਜਸਵੀਰ ਸਿੰਘ, ਲਾਲ ਸਿੰਘ, ਮੇਜਰ ਸਿੰਘ, ਪਰਮਜੀਤ ਸਿੰਘ, ਜਸਪਲ ਸਿੰਘ ਮੰਝਪੁਰ, ਮਨਜੀਤ ਸਿੰਘ, ਗੁਰਮੇਲ ਸਿੰਘ, ਲਖਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਬਲਬੀਰ ਸਿੰਘ ਭੂਤਨਾ, ਪਲਵਿੰਦਰ ਸਿੰਘ ਸ਼ੁਤਰਾਣਾ, ਬਾਘ ਸਿੰਘ, ਰਵਿੰਦਰ ਸਿੰਘ ਰਿੰਕੂ, ਸੰਦੀਪ ਸਿੰਘ ਆਦਿ ਸਿੰਘਾ ਨੇ ਲਿਖਿਆ ਹੈ।

Category: UK NEWS

E-PAPERS

1328-title-page01

Most Read News