ਬ੍ਰਮਿੰਘਮ:- ਬੀਤੀ 27-12-2011 ਦਿਨ ਮੰਗਲਵਾਰ ਨੂੰ ਵੁਲਵਰਹੈਂਪਟਨ ਦੇ ਸੈਜਲੀ ਸਟਰੀਟ ਦੇ ਗੁਰੂ ਨਾਨਕ ਗੁਰਦੁਆਰਾ ਵਿਖੇ ਇੰਗਲੈਂਡ ਦੇ ਸਮੂੰਹ ਕਬੱਡੀ ਫੈਡਰੇਸ਼ਨ ਦੇ ਮੈਂਬਰ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਹਾਜ਼ਰ ਹੋਏ ਭਜਨ ਸਿੰਘ ਭੱਜੀ (ਪ੍ਰਧਾਨ), ਜਸਵਿੰਦਰ ਸਿੰਘ ਸਹੋਤਾ ‘ਨਿੰਦੀ‘ (ਚੇਅਰਮੈਨ), ਬਹਾਦਰ ਸਿੰਘ ਸ਼ੇਰਗਿੱਲ, ਸਾਬਕਾ ਪ੍ਰਧਾਨ ਲਹਿੰਬਰ ਸਿੰਘ, ਸੁਰਿੰਦਰ ਸਿੰਘ ਮਾਣਕ, ਹਰਨੇਕ ਸਿੰਘ ਨੇਕਾ ਬ੍ਰਮਿੰਘਮ, ਅਮਰੀਕ ਸਿੰਘ ਬੋਪਾਰਾਏ, ਅਮਰੀਕ ਸਿੰਘ ਘੁੱਦਾ, ਪਿਆਰਾ ਸਿੰਘ ਰੰਧਾਵਾ, ਬਲਵਿੰਦਰ ਸਿੰਘ ਚੱਠਾ, ਜਸਪਾਲ ਸਿੰਘ ਪਾਲੀ, ਡਰਬੀ ਤੋਂ ਚਰਨ ਸਿੰਘ ਬੋਲਾ, ਸਲੋਹ ਤੋਂ ਸ਼ੀਰਾ, ਕਵੈਂਟਰੀ ਤੋਂ ਬਲਵਿੰਦਰ ਸਿੰਘ ਬਿੰਦਾ ਅਤੇ ਹੋਰ ਵੀ ਕਬੱਡੀ ਫੈਡਰੇਸ਼ਨ ਦੇ ਮੈਂਬਰਾਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ। ਜਿਸ ਮੀਟਿੰਗ ਵਿੱਚ ਮੈਂਬਰਾਂ ਵੱਲੋਂ ਪਿਛਲੇ ਸਾਲ ਹੋਏ ਕੱਪਾਂ ਦੀ ਅਤੇ ਹੁਣੇ ਬੀਤੀ ਦਿਨੀਂ ਪੰਜਾਬ ਵਿੱਚ ਹੋਏ ਵਿਸ਼ਵ ਕਬੱਡੀ ਕੱਪ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਚਰਚਾ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਪੰਜਾਬ ਵਿੱਚ ਹੋਏ ਵਿਸ਼ਵ ਕਬੱਡੀ ਕੱਪ ਤੇ ਪਹੁੰਚੇ ਇੰਗਲੈਂਡ ਦੇ ਕਬੱਡੀ ਫੈਡਰੇਸ਼ਨ ਦੇ ਮੈਂਬਰਾਂ ਨੂੰ ਉਹਨਾਂ ਦੇ ਪੰਜਾਬ ਵਿੱਚ ਪਹੁੰਚਣ ਤੇ ਉਚਿਤ ਸਨਮਾਨ ਨਹੀ ਦਿੱਤਾ ਗਿਆ ਤੇ ਅਣਗੌਲਿਆ ਕਰਨ ਤੇ ਕਬੱਡੀ ਫੈਡਰੇਸ਼ਨ ਵੱਲੋਂ ਰੋਸ ਪ੍ਰਗਟ ਕੀਤਾ ਗਿਆ। ਇਸੇ ਤਰ੍ਹਾਂ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਅਤੇ ਇਹ ਵੀ ਦੇਖਣ ਵਿੱਚ ਆਇਆ ਕਿ ਪੰਜਾਬ ਵਿੱਚ ਵਿਸਵ ਕਬੱਡੀ ਕੱਪ ਲਈ ਖੇਡਣ ਗਏ ਇੰਗਲੈਂਡ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਵੀ ਕੁੱਝ ਠੀਕ ਨਹੀ ਰਿਹਾ
Read more...