Latest News

PUNJAB NEWS

Share this post

- ਰਾੜਾ ਸਾਹਿਬ ਸੰਪਰਦਾਇ

image ਰਾੜਾ ਸਾਹਿਬ-ਗੁਰਦੁਆਰਾ ਕਰਮਸਰ ਰਾੜਾ ਸਾਹਿਬ ਸੰਪਰਦਾਇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸੱਚਖੰਡ ਵਾਸੀ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਚਲਾਈ ਪ੍ਰੰਪਰਾ ਅਨੁਸਾਰ ਸੰਪਰਦਾਇ ਸਿਆਸਤ ਤੋਂ ਹਮੇਸ਼ਾਂ ਨਿਰਲੇਪ ਰਹੀ ਹੈ ਤੇ ਰਹੇਗੀ। ਪਿਛਲੇ ਦਿਨੀ ਮੁਹਾਲੀ ਤੋਂ ਛਪਦੇ ਇਕ ਅਖਬਾਰ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਖ਼ਿਲਾਫ਼ ਬਹੁਤ ਵਧਾ ਚੜ੍ਹਾ ਕੇ ਛਾਪੀ ਖ਼ਬਰ ‘ਤੇ ਪ੍ਰਤੀਕਰਮ ਜ਼ਾਹਰ ਕਰਦਿਆਂ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਟਕਸਾਲ ਮੁਖੀ ਦਾ ਦਿਲੋਂ ਸਤਿਕਾਰ ਕਰਦੇ ਹਨ ਤੇ ਕਰਦੇ ਰਹਿਣਗੇ। ਇਸ ਤੋਂ ਇਲਾਵਾ ਧਾਰਮਿਕ ਮਸਲਿਆਂ ਵਿਚ ਸੰਤ ਸਮਾਜ ਤੇ ਟਕਸਾਲ ਤੋਂ ਹਰ ਕਿਸਮ ਦਾ ਸਹਿਯੋਗ ਲੈਂਦੇ ਅਤੇ ਦਿੰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਰਾੜਾ ਸਾਹਿਬ ਸੰਪਰਦਾਇ ਦੇ ਮੌਜ਼ੂਦਾ ਮੁਖੀ ਸੰਤ ਬਾਬਾ ਤੇਜਾ ਸਿੰਘ ਭੋਰਾ ਸਾਹਿਬ ਵਾਲਿਆਂ ਨੇ ਅੱਜ ਤੱਕ ਆਪ ਕਦੇ ਕੋਈ ਅਖਬਾਰੀਂ ਬਿਆਨਬਾਜ਼ੀ ਨਹੀਂ ਕੀਤੀ। ਜਦੋਂ ਕਿ ਉਕਤ ਅਖ਼ਬਾਰ ਦੇ ਪੱਤਰਕਾਰ ਨੇ ਸਤਿਕਾਰਯੋਗ ਬਾਬਾ ਤੇਜਾ ਸਿੰਘ ਦੀ ਬਿਨ੍ਹਾਂ ਆਗਿਆ ਤੋਂ ਤਸਵੀਰ ਲਾ ਕੇ ਬੇ-ਮਤਲਬ ਤੂਲ ਦੇਣ

ਦੀ ਕੋਸ਼ਿਸ ਕੀਤੀ ਹੈ, ਜਦੋਂ ਕਿ ਚੋਣਾਂ ਸਬੰਧੀ ਲੱਗੇ ਇਸ਼ਤਿਹਾਰ ਦੀ ਦੂਸਰੇ ਦਿਨ ਸੋਧ ਹੋ ਚੁੱਕੀ ਸੀ ਅਤੇ ਰਾੜਾ ਸਾਹਿਬ ਸੰਪਰਦਾਇ ਦਾ ਚੋਣਾਂ ਸਬੰਧੀ ਪੱਖ ਸਪੱਸ਼ਟ ਹੋ ਗਿਅ ਸੀ ਕਿ ਸਪੰਰਦਾਇ ਨੇ ਨਾ ਕਿਸੇ ਦੀ ਮੱਦਦ ਅਤੇ ਨਾ ਵਿਰੋਧਤਾ ਕਰਨ ਦਾ ਸੰਗਤਾਂ ਨੂੰ ਸੰਦੇਸ਼ ਦਿੱਤਾ ਸੀ।

Category: PUNJAB NEWS

E-PAPERS

1328-title-page01

Most Read News