Latest News

PUNJAB NEWS

Share this post

Dhillon Lalru Rally Pic 1
ਲੜਾਈ ਮੇਰੀ ਨਹੀ ਇਲਾਕੇ ਦੇ ਲੋਕਾਂ ਦੀ ਹੈ-ਢਿੱਲੋਂ
ਢਿੱਲੋਂ ਲੋਕਾਂ ਦਾ ਉਮੀਦਵਾਰ ਹੈ ਤੇ ਲੋਕ ਹੀ ਜਿੱਤਾਉਣਗੇ : ਪੁਰਖਾਲਵੀ

ਲਾਲੜੂ 19 ਜਨਵਰੀ      
ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਦੀਪਇੰਦਰ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਉਸ ਸਮੇ ਜ਼ਬਰਦਸਤ ਹੁਲਾਰਾ ਮਿਲਿਆ ਜਦੋਂ ਆਰਥਿਕ ਤੌਰ ’ਤੇ ਪਛੜੇ ਸਮਾਜ ਦੇ ਹੱਕਾਂ ਦੀ ਰਾਖੀ ਲਈ ਲੰਬੇ ਸਮੇਂ ’ਤੋ ਸੰਘਰਸ਼ ਕਰਦੀ ਆ ਰਹੀ ਉਘੀ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਅੱਜ ਲਾਲੜੂ ਮੰਡੀ ਵਿਖੇ ਇੱਕ ਭਰਵੀਂ ਰੈਲੀ ਦਾ ਆਯੋਜਨ ਕਰਕੇ ਉਨਾਂ ਦੀ ਡਟਵੀਂ ਹਮਾਇਤ ਦਾ ਐਲਾਨ ਕਰ ਦਿੱਤਾ। ਮੰਚ ਦੇ ਸੂਬਾਈ ਪ੍ਰਧਾਨ ਸ਼੍ਰੀ ਸ਼ਮਸ਼ੇਰ ਪੁਰਖਾਲਵੀ ਨੇ ਇਸ ਸੰਬੰਧੀ ਮੰਚ ਤੋ  ਐਲਾਨ ਕਰਦਿਆਂ ਇਕੱਠ ਵਿੱਚ ਸ਼ਾਮਲ ਇਲਾਕੇ ਦੇ ਸੈਂਕੜੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਦੇ ਸਰਬਪੱਖੀ ਵਿਕਾਸ ਅਤੇ ਭਾਈਚਾਰਕ ਸਾਂਝ ਦੀ ਪ੍ਰਪੱਕਤਾ ਲਈ ਸ਼੍ਰੀ ਢਿੱਲੋਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣ।
ਰੈਲੀ ਨੂੰ ਸੰਬੋਧਨ ਕਰਦਿਆਂ ਦਲਿਤ ਆਗੂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਰਾਜ ਦੇ ਤਖਤ ਤੇ ਬੈਠ ਕੇ ਅਕਾਲੀਆਂ ਵੱਲੋਂ ਭੂਮਾਫ਼ੀਆ ਨੂੰ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਅਤੇ ਦਲਿਤਾਂ ਦੇ ਘਰਾਂ ਨੂੰ ਉਜਾੜਨ ਦੀ ਪੂਰੀ ਖੁੱਲ ਦਿੱਤੀ ਗਈ, ਕਮਜ਼ੋਰ ਪਰਿਵਾਰਾਂ ਨੂੰ ਇੱਕ ਇੱਕ ਬੱਲਬ ਦੇ ਹਜ਼ਾਰਾਂ ਰੁਪਏ ਬਿੱਲ ਭੇਜਕੇ

ਉਨਾਂ ਦੇ ਚੁੱਲਿਆਂ ਦੀ ਅੱਗ ਨੂੰ ਸ਼ਾਂਤ ਕਰਨ ਦੇ ਕੋਝੇ ਯਤਨ ਕੀਤੇ ਗਏ। ਉਨਾਂ ਕਿਹਾ ਕਿ ਜਿਹੜਾ ਅਕਾਲੀ ਦਲ ਆਪਣੇ ਮਰਹੂਮ ਆਗੂੁ ਕੈਪਟਨ ਕੰਵਲਜੀਤ ਸਿੰਘ ਦਾ ਨਹੀ ਹੋਇਆ ਉਹ ਇਲਾਕੇ ਦਾ ਕਿਥੇ ਹੋ ਸਕਦਾ ਹੈ।
ਸ਼੍ਰੀ ਪੁਰਖਾਲਵੀ ਨੇ ਗੱਠਜੋੜ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਲੋਕਾਂ ਨੂੰ ਏਅਰ ਪੋਰਟ ਦੇ ਸੁਪਨੇ ਦਿਖਾਉਣ ਵਾਲੇ ਅਕਾਲੀ ਹਲਕੇ ਵਿੱਚ ਪੈਂਦੇ ਤਿੰਨ ਕਸਬਿਆਂ ਲਾਲੜੂ, ਡੇਰਾਬਸੀ ਅਤੇ ਜੀਰਕਪੁਰ ਵਿਖੇ ਆਮ ਲੋਕਾਂ ਦੀ ਸਹੂਲਤ ਲਈ ਬੱਸ ਅੱਡੇ ਤੱਕ ਨਹੀਂ ਬਣਾ ਸਕੇ ਜਿਸ ਕਾਰਨ ਲੋਕਾਂ ਨੂੰ ਧੁੱਪ ਵਿੱਚ ਸੜਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਭੈੜੇ ਅਤੇ ਮਾਨਵ ਵਿਰੋਧੀ ਨਿਜ਼ਾਮ ਨੂੰ ਬਦਲਣ ਲਈ ਪਾਰਟੀਬਾਜ਼ੀ ਤੋਂ ਉਪਰ ਉਠਕੇ ਇਲਾਕੇ ਦੇ ਸਰਬਸਾਂਝੇ ਅਜ਼ਾਦ ਉਮੀਦਵਾਰ ਸ਼੍ਰੀ ਢਿੱਲੋਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ, ਤਾਂ ਜੋ ਹਲਕੇ ਦੀ ਨੁਹਾਰ ਨੂੰ ਇੱਕ ਨਵੀਂ ਦਿਸ਼ਾ ਅਤੇ ਸੇਧ ਦਿੱਤੀ ਜਾ ਸਕੇ।
ਮੰਚ ਤੋ ਬੋਲਦਿਆਂ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੈ ਲੋਕਾਂ ਵੱਲੋ ਮਿਲ ਰਹੇ ਪਿਆਰ ਅਤੇ ਸਤਿਕਾਰ ਲਈ ਉਨਾਂ ਦਾ ਹਮੇਸ਼ਾ ਰਿਣੀ ਰਹਾਂਗਾ ਅਤੇ ਉਹ ਲੋਕਾਂ ਦੇ ਉਮੀਦਵਾਰ ਹਨ ਅਤੇ ਲੋਕ ਹੀ ਉਨਾਂ ਨੂੰ ਜਿਤਾਉਣਗੇ। ਸ੍ਰੀ ਢਿੱਲੋਂ ਨੇ ਕਿਹਾ ਕਿ ਮੇਰੇ ਵਿਰੋਧੀ ਉਮੀਦਵਾਰਾਂ ਕੋਲ ਨੋਟ ਹਨ ਅਤੇ ਮੇਰੇ ਨਾਲ ਇਲਾਕੇ ਦੇ ਲੋਕ ਹਨ। ਮੈ ਇਲਾਕਾ ਨਿਵਾਸੀਆਂ ਵੱਲੋ ਮਿਲ ਰਹੇ ਭਰਵੇਂ ਪਿਆਰ ਤੋ ਬਾਅਦ ਮੈ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਹਲਕੇ ਦੇ ਲੋਕ ਨਕਾਰੇ ਹੋਏ ਧੋਖੇਬਾਜ਼ ਅਤੇ ਰਾਜਵਾੜੇ ਆਗੂਆਂ ਨੂੰ ਇਨਾਂ ਚੋਣਾਂ ਦੋਰਾਨ ਮੁਦੇ ਮੂੰਹ ਡੇਗਣਗੇ। ਦਲਿਤ ਚੇਤਨਾ ਮੰਚ ਦੇ ਆਗੂਆਂ ਵੱਲੋ ਇਸ ਮੌਕੇ ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਵੱਲਂੋ ਲਗਾਤਾਰ 20 ਸਾਲ ਕੀਤੀ ਇਲਾਕੇ ਦਾ ਨਿਸ਼ਕਾਮ ਸੇਵਾ ਬਦਲੇ ਉਨਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਅਤੇ ਹਲਕੇ ਨਾਲ ਸੰਬੰਧਤ ਮੰਚ ਦੇ ਆਗੂਆਂ ਵੱਲੋ ਇਸ ਲੋਕ ਪੱਖੀ ਫੈਸਲਾ ਬਦਲੇ ਮੰਚ ਦੀ ਸੀਨੀਅਰ ਲੀਡਰਸਿਪ ਦਾ ਵੀ ਸਨਮਾਨ ਕੀਤਾ ਗਿਆ। ਰੈਲੀ ਵਿਚ ਹੋਰਨਾਂ ਤੋ ਇਲਾਵਾ ਮੰਚ ਦੇ ਆਗੂ ਡਾ. ਭੁਪਿੰਦਰ ਸਿੰਘ, ਮੰਚ ਦੀ ਮੀਡੀਆ ਇੰਚਾਰਜ ਤੇ ਮੁਹਾਲੀ ਦੀ ਕੌਂਸਲਰ ਬਲਜੀਤ ਕੌਰ ਪੁਰਖਾਲਵੀ, ਰਾਣਾ ਧੂਮ ਸਿੰਘ, ਜਸਮੇਰ ਰਾਣਾ, ਸਤੀਸ਼ ਪੰਚ ਲਾਲੜੂ, ਮਾਸਟਰ ਮੋਹਨ ਲਾਲੜੂ, ਸੰਜੂ ਰਾਣਾ, ਸੁਖਵਿੰਦਰ ਸਿੰਘ ਸੁੱਖਾ ਮਲਕਪੁਰ, ਸੁਰਜੀਤ ਸਿੰਘ ਲਾਲੜੂ, ਹਰਪਾਲ ਨਿੱਟੂ ਭੁਖੜੀ ਸਮੇਤ ਕਈ ਹੋਰ ਆਗੂ ਵੀ ਹਾਜ਼ਰ ਸਨ।

Category: PUNJAB NEWS

E-PAPERS

awazeqaum-1319_Layout-1

Most Read News