Latest News

PUNJAB NEWS

Share this post

Akali-Dal ਚੰਡੀਗੜ੍ਹ -: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਅਨੁਸ਼ਾਸ਼ਨ ਭੰਗ ਕਰਨ ਅਤੇ ਮੌਜ਼ੂਦਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰਾਂ ਦੇ ਖਿਲਾਫ ਬਾਗੀ ਹੋ ਕੇ ਅਜਾਦ ਤੌਰ ’ਤੇ ਚੋਣ ਲੜ ਰਹੇ ਪਾਰਟੀ ਦੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਬਾਦਲ ਨੇ ਦੱਸਿਆ ਕਿ ਜਿਹੜੇ ਆਗੂ ਅਜਾਦ ਤੌਰ ਤੇ ਪਾਰਟੀ ਉਮੀਦਵਾਰਾਂ ਦੇ ਖਿਲਾਫ ਚੋਣ ਲੜ ਰਹੇ ਹਨ ਉਹਨਾਂ ਵਿੱਚ ਹਲਕਾ ਘਨੌਰ ਤੋਂ ਬਲਵਿੰਦਰ ਸਿੰਘ ਸੈਫਦੀਪੁਰ, ਹਲਕਾ ਸਨੌਰ ਤੋਂ ਰਾਜਿੰਦਰ ਕਾਲਾ ਐਮ.ਸੀ, ਹਲਕਾ ਪਟਿਆਲਾ (ਦਿਹਾਤੀ) ਤੋਂ ਯੂਥ ਆਗੂ ਸਤਬੀਰ ਸਿੰਘ ਖਟੜਾ, ਹਲਕਾ ਡੇਰਾਬੱਸੀ ਤੋਂ ਬੀਬੀ. ਮਨਪ੍ਰੀਤ ਕੌਰ ਡੌਲੀ, ਲੁਧਿਆਣਾ (ਈਸਟ) ਹਲਕੇ ਤੋਂ ਦਲਜੀਤ ਸਿੰਘ ਗਰੇਵਾਲ ਕੌਂਸਲਰ, ਹਲਕਾ ਬਾਬਾ ਬਕਾਲਾ ਰਾਖਵਾਂ ਤੋਂ ਜਰਨੈਲ ਸਿੰਘ ਕੋਟ ਮਹਿਤਾਬ, ਹਲਕਾ ਤਰਨ ਤਾਰਨ ਤੋਂ  ਦਵਿੰਦਰ ਸਿੰਘ ਲਾਲੀ ਢਾਲਾ ਅਤੇ ਹਲਕਾ

ਦਿੜਬਾ ਐਸ.ਸੀ ਤੋਂ ਭੋਲਾ ਸਿੰਘ ਕਮਾਲਪੁਰ ਸ਼ਾਮਲ ਹਨ ਨੂੰ ਪਾਰਟੀ ਵਿਚੋਂ ਕੱਢਿਆ ਜਾਂਦਾ ਹੈ। ਸ. ਬਾਦਲ ਨੇ ਦੱਸਿਆ ਕਿ ਹਲਕਾ ਮਹਿਲ ਕਲਾਂ ਵਿੱਚ ਪਾਰਟੀ ਉਮੀਦਵਾਰ ਦਾ ਵਿਰੋਧ ਕਰਨ ਕਰਕੇ ਮਹਿਲ ਕਲਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਅਜੀਤ ਸਿੰਘ ਕੁਤਬਾ ਨੂੰ ਵੀ ਪਾਰਟੀ ਵਿਚੋਂ ਖਾਰਜ ਕੀਤਾ ਜਾਂਦਾ ਹੈ। ਬਾਦਲ ਨੇ ਸਮੁੂੁਹ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਪਾਰਟੀ ਅਨੁਸ਼ਾਸਨ ਵਿੱਚ ਰਹਿ ਕੇ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ।

Category: PUNJAB NEWS

E-PAPERS

awazeqaum-1319_Layout-1

Most Read News