ਦੀਪਇੰਦਰ ਸਿੰਘ ਢਿੱਲੋਂ ਵਲੋਂ ਪਿੰਡ ਕਾਰਕੋਰ ’ਚ ਚੋਣ ਜਲਸਾ
ਡੇਰਾਬਸੀ, 15 ਜਨਵਰੀ
‘‘ਮੇਰੇ ਹਲਕੇ ਦੇ ਲੋਕ ਸੱਚਾਈ ’ਤੇ ਚੱਲਣ ਵਾਲੇ ਹਨ, ਇਨਾਂ ਨੂੰ ਪੈਸੇ ਨਾਲ ਖਰੀਦ ਕੇ ਵੋਟਾਂ ਨਹੀਂ ਪੁਆਈਆਂ ਜਾ ਸਕਦੀਆਂ। ਜਿਹੜੇ ਉਮੀਦਵਾਰ ਸਿਰਫ਼ ਪੈਸੇ ਜਾਂ ਸਿਆਸੀ ਧੌਂਸ ਦੇ ਜ਼ੋਰ ਨਾਲ ਚੋਣਾਂ ਜਿੱਤਣ ਦੀ ਆਸ ਲਗਾਈ ਬੈਠੇ ਹਨ, ਉਨਾਂ ਨੂੰ ਲੋਕ ਸਬਕ ਜ਼ਰੂਰ ਸਿਖਾਉਣਗੇ।’’ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਆਜ਼ਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੇ ਪਿੰਡ ਕਾਰਕੋਰ ਵਿਖੇ ਦਰਜਨਾਂ ਪਿੰਡਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਆਖਿਆ ਕਿ ਕਿਸੇ ਸਮੇਂ ਹਿੰਦੁਸਤਾਨ ਨੂੰ ਲੁੱਟਣ ਲਈ ਅਫ਼ਗਾਨੀ ਧਾੜਵੀ ਹਾਕਮ ਆਉਂਦੇ ਰਹੇ ਅਤੇ ਦੇਸ਼ ਦਾ ਸਰਮਾਇਆ ਲੁੱਟ ਕੇ ਚਲੇ ਜਾਂਦੇ ਸਨ। ਹੁਣ ਡੇਰਾਬਸੀ ਹਲਕੇ ਨਾਲ ਵੀ ਅਜਿਹਾ ਹੀ ਹੋ ਰਿਹਾ ਹੈ, ਦੂਜੇ ਹਲਕਿਆਂ ਤੋਂ ਲੋਕਾਂ ਦੇ ਨਕਾਰੇ ਆਗੂ ਇਥੋਂ ਚੋਣ ਲੜ ਕੇ ਹਲਕੇ ਨੂੰ ਲੁੱਟਣ ਦੀ ਫ਼ਿਰਾਕ ਵਿਚ ਹਨ। ਕਿਉਂਕਿ ਇਨਾਂ ਬਾਹਰਲੇ ਉਮੀਦਵਾਰਾਂ ਦਾ ਹਲਕੇ ਨਾਲ ਕੋਈ ਸਬੰਧੀ ਨਹੀਂ ਹੈ ਤੇ ਨਾ ਹੀ ਹਲਕੇ ਦਾ ਕੋਈ ਦੁੱਖ ਦਰਦ। ਹਲਕੇ ਦੇ
ਲੋਕ ਬੜੇ ਸੂਝਵਾਨ ਹਨ, ਉਹ ਇਨਾਂ ਧਾੜਵੀਆਂ ਨੂੰ ਸਬਕ ਜ਼ਰੂਰ ਸਿਖਾਉਣਗੇ।
ਦੀਪਇੰਦਰ ਸਿੰਘ ਢਿੱਲੋਂ ਨੇ ਆਖਿਆ ਕਿ, ਮੇਰੇ ਇਸ ਹਲਕੇ ਨਾਲ ਦੋ ਦਹਾਕਿਆਂ ਤੋਂ ਵੀ ਪੁਰਾਣੇ ਸਬੰਧ ਹਨ। ਹੁਣ ਤਾਂ ਡੇਰਾਬਸੀ ਹਲਕਾ ਮੇਰੇ ਪਰਿਵਾਰ ਵਰਗਾ ਹੈ, ਜਿਸ ਨੂੰ ਨਾ ਮੈਂ ਛੱਡ ਸਕਦਾ ਤੇ ਨਾ ਹਲਕਾ ਮੈਨੂੰ। ਇਸ ਕਰਕੇ ਹੁਣ ਜੇਕਰ ਹਲਕੇ ਨੂੰ ਬਾਹਰੀ ਉਮੀਦਵਾਰਾਂ ਤੋਂ ਬਚਾਉਣ ਦੀ ਲੜਾਈ ਸ਼ੁਰੂ ਕੀਤੀ ਗਈ ਹੈ ਤਾਂ ਮੈਂ ਹਲਕੇ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਲੜਾਈ ਵਿਚ ਅੱਗੇ ਹੋਇਆ ਹਾਂ। ਇਹ ਕੋਈ ਸਿਆਸੀ ਜਾਂ ਨਿੱਜੀ ਲੜਾਈ ਨਹੀਂ, ਇਹ ਹਲਕੇ ਦੀ ਹੋਂਦ ਦਾ ਸਵਾਲ ਹੈ।
ਇਸ ਮੌਕੇ ਉਨਾਂ ਦੇ ਨਾਲ ਡੇਰਾਬਸੀ ਦੇ ਸ਼ਹਿਰੀ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ, ਡੇਰਾਬਸੀ ਹਲਕਾ ਯੂਥ ਕਾਂਗਰਸ ਪ੍ਰਧਾਨ ਰਣਜੀਤ ਸਿੰਘ ਰੈਡੀ, ਜਿਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਈਸਾਪੁਰ, ਧਰਮਿੰਦਰ ਸਿੰਘ ਕਾਰਕੋਰ, ਬਲਕਾਰ ਸਿੰਘ ਫ਼ਤਿਹਪੁਰ ਜੱਟਾਂ, ਰਵਿੰਦਰ ਸਿੰਘ ਈਸਾਪੁਰ, ਕੇਵਲ ਸਿੰਘ ਘੋਲੂਮਾਜਰਾ, ਜਗਤਾਰ ਸਿੰਘ ਸੇਖਪੁਰਾ, ਸਾਬਕਾ ਸਰਪੰਚ ਗੁਰਬਚਨ ਸਿੰਘ, ਮਹਿੰਦਰ ਸਿੰਘ ਬ੍ਰਹਮਪੁਰਾ, ਸ਼ਮਸ਼ੇਰ ਸਿੰਘ ਬਰੋਲੀ, ਅਵਤਾਰ ਸਿੰਘ, ਮਾਨ ਸਿੰਘ, ਮੀਤ ਸਿੰਘ, ਹੇਮ ਰਾਜ, ਡਾ. ਹਰਬੰਸ ਸਿੰਘ, ਅੱਛਰਾ ਸਿੰਘ, ਬਲਵੀਰ ਸਿੰਘ ਪੱਪੀ ਅਤੇ ਹਰਨੇਕ ਸਿੰਘ ਆਦਿ ਵੀ ਹਾਜ਼ਰ ਸਨ।