ਬਿਨਾਂ ਆਗਿਆ ਮਜੀਠੀਆ ਦੇ ਜਲੰਧਰ ‘ਚ ਉੱਤਰੇ ਹੈਲੀਕਾਪਟਰ ਸਬੰਧੀ ਡੀ. ਜੀ. ਪੀ. ਤੋਂ ਰਿਪੋਰਟ ਮੰਗੀ
ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਚੋਣਾਂ ਲਈ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕਾਂਗਰਸ ਵਿਧਾਨਕਾਰ ਦਲ ਦੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ, ਪੀਪਲਜ਼ ਪਾਰਟੀ ਦੇ ਪ੍ਰਧਾਨ ਸ: ਮਨਪ੍ਰੀਤ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆ, ਕਾਂਗਰਸ ਦੇ ਅਮਰਜੀਤ ਸਿੰਘ ਸਮਰਾ, ਅਵਤਾਰ ਹੈਨਰੀ, ਸੁਨੀਲ ਜਾਖੜ, ਲਾਲ ਸਿੰਘ ਸਮੇਤ ਵੱਖ-ਵੱਖ ਪਾਰਟੀਆਂ ਦੇ 117 ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ। ਰਾਜ ਭਰ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਜਲਾਲਾਬਾਦ ਤੋਂ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ, ਲਹਿਰਾ ਤੋਂ ਕਾਂਗਰਸ ਦੇ ਬੀਬੀ ਰਾਜਿੰਦਰ ਕੌਰ ਭੱਠਲ, ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ, ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ, ਨਕੋਦਰ ਤੋਂ ਅਮਰਜੀਤ ਸਿੰਘ ਸਮਰਾ, ਜਲੰਧਰ ਪੱਛਮੀ ਤੋਂ ਚੂਨੀ ਲਾਲ ਭਗਤ, ਜਲੰਧਰ ਉੱਤਰੀ ਤੋਂ ਕੇ.ਡੀ. ਭੰਡਾਰੀ ਤੇ ਅਵਤਾਰ ਹੈਨਰੀ, ਫਤਹਿਗੜ੍ਹ ਸਾਹਿਬ ਤੋਂ ਹਰਬੰਸ ਲਾਲ (ਆਜ਼ਾਦ), ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ, ਲੁਧਿਆਣਾ ਕੇਂਦਰੀ ਤੋਂ ਸਤਪਾਲ ਗੁਸਾਂਈ,
ਜਗਰਾਉਂ ਤੋਂ ਈਸ਼ਰ ਸਿੰਘ ਮਿਹਰਬਾਨ, ਮੋਗਾ ਤੋਂ ਸਾਬਕਾ ਡੀ.ਜੀ.ਪੀ. ਪਰਮਦੀਪ ਸਿੰਘ ਗਿੱਲ, ਗੁਰੂ ਹਰਸਹਾਏ ਤੋਂ ਕਾਂਗਰਸ ਦੇ ਗੁਰਮੀਤ ਸਿੰਘ ਸੋਢੀ, ਹੁਸ਼ਿਆਰਪੁਰ ਤੋਂ ਮੌਜੂਦਾ ਮੰਤਰੀ ਸ੍ਰੀ ਤੀਕਸ਼ਣ ਸੂਦ, ਬਲਾਚੌਰ ਤੋਂ ਅਕਾਲੀ ਦਲ ਦੇ ਨੰਦ ਲਾਲ, ਚਮਕੌਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਦੇ ਰਜਿੰਦਰ ਸਿੰਘ, ਖਰੜ ਤੋਂ ਪੀ.ਪੀ.ਪੀ. ਦੇ ਹਰਨੇਕ ਸਿੰਘ ਘੜੂੰਆਂ, ਫਾਜ਼ਿਲਕਾ ਤੋਂ ਭਾਜਪਾ ਦੇ ਸੁਰਜੀਤ ਕੁਮਾਰ ਜਿਆਣੀ, ਅਬੋਹਰ ਤੋਂ ਕਾਂਗਰਸ ਦੇ ਸ੍ਰੀ ਸੁਨੀਲ ਜਾਖੜ, ਫਰੀਦਕੋਟ ਤੋਂ ਕਾਂਗਰਸ ਦੇ ਅਵਤਾਰ ਸਿੰਘ ਬਰਾੜ, ਕੋਟਕਪੂਰਾ ਤੋਂ ਸੀ.ਪੀ.ਆਈ. ਦੇ ਪਵਨ ਪ੍ਰੀਤ ਸਿੰਘ, ਰਾਮਪੁਰਾ ਫੂਲ ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗੜ, ਜੈਤੋ ਤੋਂ ਕਾਂਗਰਸ ਦੇ ਜੋਗਿੰਦਰ ਸਿੰਘ, ਬਠਿੰਡਾ ਦਿਹਾਤੀ ਤੋਂ ਕਾਂਗਰਸ ਦੇ ਮੱਖਣ ਸਿੰਘ, ਮੌੜ ਤੋਂ ਪੀ.ਪੀ.ਪੀ. ਦੇ ਮਨਪ੍ਰੀਤ ਸਿੰਘ ਬਾਦਲ, ਮਾਨਸਾ ਤੋਂ ਸੀ.ਪੀ.ਆਈ. ਦੇ ਹਰਦੇਵ ਸਿੰਘ ਅਰਸ਼ੀ, ਸੰਗਰੂਰ ਤੋਂ ਪੀ.ਪੀ.ਪੀ. ਦੇ ਬਲਦੇਵ ਸਿੰਘ ਮਾਨ, ਧੂਰੀ ਤੋਂ ਅਕਾਲੀ ਦਲ ਗੋਬਿੰਦ ਸਿੰਘ ਲੌਂਗੋਵਾਲ, ਪਟਿਆਲਾ ਦਿਹਾਤੀ ਤੋਂ ਆਜ਼ਾਦ ਉਮੀਦਵਾਰ ਸੁਖਬੀਰ ਸਿੰਘ ਖੱਟੜਾ, ਘਨੌਰ ਤੋਂ ਕਾਂਗਰਸ ਦੇ ਮਦਨ ਲਾਲ, ਸਨੌਰ ਤੋਂ ਕਾਂਗਰਸ ਦੇ ਲਾਲ ਸਿੰਘ ਅਤੇ ਅਕਾਲੀ ਦਲ ਦੇ ਤੇਜਿੰਦਰਪਾਲ ਸਿੰਘ ਸੰਧੂ, ਪਠਾਨਕੋਟ ਤੋਂ ਭਾਜਪਾ ਦੇ ਅਸ਼ਵਨੀ ਕੁਮਾਰ, ਕਾਦੀਆਂ ਤੋਂ ਕਾਂਗਰਸ ਦੀ ਚਰਨਜੀਤ ਕੌਰ ਬਾਜਵਾ ਅਤੇ ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਤ੍ਰਿਪਤ ਰਜਿੰਦਰ ਸਿੰਘ ਖਾਲਸਾ ਵੱਲੋਂ ਕਾਗਜ਼ ਦਾਖਲ ਕੀਤੇ ਗਏ।