Latest News

PUNJAB NEWS

Share this post

image ਪ੍ਰਗਟ ਸਿੰਘ ਹੋਣਗੇ ਜਲੰਧਰ ਛਾਉਣੀ ਤੋਂ ਅਕਾਲੀ ਦਲ ਦੇ ਉਮੀਦਵਾਰ?
ਇਹ ਸੂਚੀ ਜਾਰੀ ਕਰਨ ਤੋਂ ਬਾਅਦ ਅਕਾਲੀ ਦਲ ਵੱਲੋਂ ਹੁਣ ਕੇਵਲ 7 ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਬਾਕੀ ਹੈ, ਜਿਨ੍ਹਾਂ ਵਿਚ ਮਨਪ੍ਰੀਤ ਸਿੰਘ ਬਾਦਲ ਦਾ ਹਲਕਾ ਗਿੱਦੜਬਾਹਾ ਵੀ ਸ਼ਾਮਿਲ ਹੈ। ਦਲ ਵੱਲੋਂ ਉਮੀਦਵਾਰਾਂ ਦੀ ਜੋ ਸੂਚੀ ਜਾਰੀ ਕੀਤੀ ਗਈ, ਉਸ ਅਨੁਸਾਰ ਮੌਜੂਦਾ ਮੰਤਰੀ ਸ: ਸੇਵਾ ਸਿੰਘ ਸੇਖਵਾਂ ਨੂੰ ਕਾਦੀਆਂ ਤੋਂ ਉਮੀਦਵਾਰ ਰੱਖਿਆ ਗਿਆ ਹੈ, ਜਦੋਂਕਿ ਬਟਾਲਾ ਤੋਂ ਲਖਬੀਰ ਸਿੰਘ ਲੋਧੀਨੰਗਲ, ਤਰਨਤਾਰਨ ਤੋਂ ਮੌਜੂਦਾ ਵਿਧਾਇਕ ਹਰਮੀਤ ਸਿੰਘ, ਲੁਧਿਆਣਾ ਪੂਰਬੀ ਤੋਂ ਰਣਜੀਤ ਸਿੰਘ ਢਿੱਲੋਂ ਸਾਬਕਾ ਕੌਂਸਲਰ, ਫਿਰੋਜ਼ਪੁਰ ਦਿਹਾਤੀ ਤੋਂ ਜੋਗਿੰਦਰ ਸਿੰਘ ਜਿੰਦੂ, ਮਾਲੇਰਕੋਟਲਾ ਤੋਂ ਨਿਸਾਰਾ ਖਤੂਨ ਪਤਨੀ ਇਜ਼ਹਾਰ ਆਲਮ, ਪਟਿਆਲਾ ਸ਼ਹਿਰ ਤੋਂ ਸ: ਸੁਰਜੀਤ ਸਿੰਘ ਕੋਹਲੀ, ਡੇਰਾਬਸੀ ਤੋਂ ਐਨ. ਕੇ. ਸ਼ਰਮਾ, ਸੰਗਰੂਰ ਤੋਂ ਸ੍ਰੀ ਪ੍ਰਕਾਸ਼ ਚੰਦ ਗਰਗ, ਬੰਗਾ ਤੋਂ ਮੋਹਨ ਸਿੰਘ ਬੰਗਾ, ਬੁਢਲਾਡਾ ਤੋਂ ਚਤਿੰਨ ਸਿੰਘ ਸਮਾਓਂ, ਲਹਿਰਾਗਾਗਾ ਤੋਂ ਸੁਖਵੰਤ ਸਿੰਘ ਸਰਾਓ ਸਾਬਕਾ ਪੀ. ਸੀ. ਐਸ. ਅਤੇ ਉੜਮੁੜ ਟਾਂਡਾ ਤੋਂ ਅਰਵਿੰਦਰ ਸਿੰਘ ਰਸੂਲਪੁਰ ਨੂੰ ਉਮੀਦਵਾਰ ਰੱਖਿਆ ਗਿਆ ਹੈ। ਦਲ ਵੱਲੋਂ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਇਕ-ਦੋ ਦਿਨਾ ਵਿਚ ਸੰਭਵ ਹੈ।
ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਇੱਕ ਬਿਆਨ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਵੱਲੋਂ ਜਾਰੀ ਇਸ ਪੰਜਵੀਂ ਸੂਚੀ ਅਨੁਸਾਰ ਜਲੰਧਰ ਛਾਉਣੀ ਹਲਕੇ ਤੋਂ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਸਾਬਕਾ ਡਾਇਰੈਕਟਰ ਸਪੋਰਟਸ ਪਦਮਸ੍ਰੀ ਪ੍ਰਗਟ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਬਾਬਾ ਬਕਾਲਾ (ਐੱਸ. ਸੀ) ਸੀਟ ਤੋਂ ਪਾਰਟੀ

ਦੇ ਮੌਜੂਦਾ ਵਿਧਾਇਕ ਸ. ਮਨਜੀਤ ਸਿੰਘ ਮੰਨਾ, ਸਮਰਾਲਾ ਤੋਂ ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ ਮੈਂਬਰ ਪੀ. ਏ. ਸੀ, ਜੰਡਿਆਲਾ (ਐੱਸ. ਸੀ) ਸੀਟ ਤੋਂ ਸ: ਬਲਜੀਤ ਸਿੰਘ ਜਲਾਲਉਸਮਾਂ ਮੈਂਬਰ ਸ਼੍ਰੋਮਣੀ ਕਮੇਟੀ, ਮਾਨਸਾ ਤੋਂ ਪ੍ਰੇਮ ਮਿੱਤਲ, ਗਿੱਦੜਬਾਹਾ ਤੋਂ ਸ. ਸੰਤ ਸਿੰਘ ਬਰਾੜ, ਸ੍ਰੀ ਮੁਕਤਸਰ ਸਾਹਿਬ ਤੋਂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਬਠਿੰਡਾ (ਦਿਹਾਤੀ) ਹਲਕੇ ਤੋਂ ਦਰਸ਼ਨ ਸਿੰਘ ਕੋਟਫੱਤਾ ਅਤੇ ਨਾਭਾ ਤੋਂ ਬਲਵੰਤ ਸਿੰਘ ਸ਼ਾਹਪੁਰ ਨੂੰ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਤੋਂ ਪਹਿਲਾਂ 85 ਉਮੀਦਵਾਰ ਐਲਾਨੇ ਗਏ ਸਨ ਤੇ ਹੁਣ ਕੁੱਲ 94 ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ।
ਜਲੰਧਰ-ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਸ: ਪ੍ਰਗਟ ਸਿੰਘ ਨੂੰ ਜਲੰਧਰ ਛਾਉਣੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਬਣਾਉਣ ਬਾਰੇ ਫੈਸਲਾ ਲਗਪਗ ਲੈ ਲਿਆ ਗਿਆ ਹੈ। ਪਤਾ ਲੱਗਾ ਹੈ ਕਿ ਸ: ਪ੍ਰਗਟ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਚੰਡੀਗੜ੍ਹ ਵਿਖੇ ਇਕ ਮੁਲਾਕਾਤ ਦੌਰਾਨ ਚੋਣ ਲੜਨ ਲਈ ਹਾਮੀ ਭਰ ਦਿੱਤੀ ਹੈ। ਵਰਨਣਯੋਗ ਹੈ ਕਿ ਸ: ਪ੍ਰਗਟ ਸਿੰਘ ਨੂੰ ਉਮੀਦਵਾਰ ਬਣਾਉਣ ਲਈ ਕਈ ਦਿਨ ਤੋਂ ਯਤਨ ਕੀਤੇ ਜਾ ਰਹੇ ਸਨ, ਪਰ ਉਹ ਚੋਣ ਲੜਨ ਲਈ ਮਨ ਨਹੀਂ ਸਨ ਬਣਾ ਰਹੇ।  ਪ੍ਰਗਟ ਸਿੰਘ ਦੇ ਨੇੜਲੇ ਹਲਕਿਆਂ ਦਾ ਕਹਿਣਾ ਹੈ ਕਿ ਆਖਰ ਉਨ੍ਹਾਂ ਅਕਾਲੀ ਦਲ ਦੀ ਪੇਸ਼ਕਸ਼ ਪ੍ਰਵਾਨ ਕਰਨ ਦਾ ਮਨ ਬਣਾ ਲਿਆ ਹੈ ਤੇ ਪਾਰਟੀ ਪ੍ਰਧਾਨ ਨੇ ਵੀ ਉਨ੍ਹਾਂ ਨੂੰ ਉਮੀਦਵਾਰ ਬਣਾਏ ਜਾਣ ਦੇ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ। ਸੂਤਰਾਂ ਦਾ ਕਹਿਣਾ ਹੈ ਸ: ਪ੍ਰਗਟ ਸਿੰਘ ਵੱਲੋਂ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇਣ ਬਾਅਦ ਉਨ੍ਹਾਂ ਦੇ ਉਮੀਦਵਾਰ ਬਣਨ ਬਾਰੇ ਐਲਾਨ ਕਰ ਦਿੱਤਾ ਜਾਵੇਗਾ। ਸ: ਪ੍ਰਗਟ ਸਿੰਘ ਜਲੰਧਰ ਛਾਉਣੀ ਹਲਕੇ ਵਿਚ ਪੈਂਦੇ ਪਿੰਡ ਮਿੱਠਾਪੁਰ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦਾ ਸਬੰਧ ਦੁਆਬਾ ਖੇਤਰ ਦੇ ਉੱਘੇ ਰਾਜਸੀ ਪਰਿਵਾਰਾਂ ਨਾਲ ਹੈ।

Category: PUNJAB NEWS

E-PAPERS

awazeqaum-1319_Layout-1

Most Read News