Latest News

PUNJAB NEWS

Share this post

bittu ਰੂਪਨਗਰ, 5 ਜਨਵਰੀ-ਇਥੋਂ ਦੀ ਐਡੀਸ਼ਨਲ ਸੈਸ਼ਨ ਜੱਜ ਮਨਜੋਤ ਕੌਰ ਨੇ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ , ਵਿਸਫੋਟਕ ਸਮੱਗਰੀ ਅਤੇ ਅਸਲਾ ਰੱਖਣ ਸਬੰਧੀ ਦਰਜ ਇਕ ਮਾਮਲੇ ਵਿੱਚ ਅਕਾਲੀ (ਪੰਚ ਪ੍ਰਧਾਨੀ) ਦੇ ਪ੍ਰਧਾਨ ਦਲਜੀਤ ਸਿੰਘ ਬਿੱਟੂ ਸਮੇਤ ਪੰਜ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ,ਜਦੋਂ ਕਿ ਇਕ ਹੋਰ ਮੁਲਜ਼ਮ ਨੂੰ 3 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਜ਼ਿਕਰਯੋਗ ਹੈ ਕਿ ਰੂਪਨਗਰ ਸਦਰ ਪੁਲੀਸ ਨੇ15 ਨਵੰਬਰ 2009 ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਸਬੰਧੀ ਕਾਨੂੰਨ ਦੀ ਧਾਰਾ 16,17,18 ਐਕਸਪਲੋਸਿਵਸ ਐਕਟ ਦੀ ਧਾਰਾ 3,4,5 , ਆਰਮਜ਼ ਐਕਟ ਦੀ ਧਾਰਾ 25,54,59 ਅਤੇ ਭਾਰਤੀ ਦੰਡਾਵਲੀ ਦੀ ਧਾਰਾ 465, 467, 120ਬੀ. ਤਹਿਤ ਕੇਸ ਦਰਜ ਕੀਤਾ ਸੀ ਅਤੇ ਬੱਬਰ ਖਾਲਸਾ ਨਾਲ ਸਬੰਧਤ ਬਲਵਿੰਦਰ ਸਿੰਘ ਡੇਕਵਾਲਾ ਅਤੇ ਹਰਮਿੰਦਰ ਸਿੰਘ ਚੈੜੀਆਂ ਨੂੰ ਗ੍ਰਿਫਤਾਰ ਕੀਤਾ ਸੀ ।
ਬਾਅਦ ਵਿੱਚ ਪੁਲੀਸ ਨੇ ਬੱਬਰ ਖਾਲਸਾ ਦੇ ਬਲਜੀਤ ਸਿੰਘ ਭਾਊ,

ਸੁਖਵਿੰਦਰ ਸਿੰਘ ਸੁੱਖੀ, ਬੁੱਟਾ ਸਿੰਘ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਦਿਆ ਸਿੰਘ ਲਾਹੋਰੀਆ ਨੂੰ ਵੀ ਕੇਸ ਵਿੱਚ ਮੁਲਜ਼ਮ ਬਣਾ ਕੇ ਗ੍ਰਿਫਤਾਰ ਕੀਤਾ ਸੀ ।
ਅਦਾਲਤ ਨੇ ਕੁਝ ਮਹੀਨੇ ਪਹਿਲਾਂ ਦਿਆ ਸਿੰਘ ਲਾਹੋਰੀਆ ਨੂੰ ਮਾਮਲੇ ਵਿੱਚੋਂ ਡਿਸਚਾਰਜ ਕਰ ਦਿੱਤਾ ਸੀ। ਅੱਜ ਮਾਮਲੇ ਦੀ ਸੁਣਵਾਈ ਮੁਕੰਮਲ ਹੋਣ ਉਪਰੰਤ ਐਡੀਸ਼ਨਲ ਸੈਸ਼ਨ ਜੱਜ ਮਨਜੋਤ ਕੌਰ ਨੇ ਦਲਜੀਤ ਸਿੰਘ ਬਿੱਟੂ, ਬਲਜੀਤ ਸਿੰਘ ਭਾਊ, ਸੁਖਵਿੰਦਰ ਸਿੰਘ ਸੁੱਖੀ ਅਤੇ ਬਲਵਿੰਦਰ ਸਿੰਘ ਡੇਕਵਾਲਾ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਜਦੋਂ ਕਿ ਹਰਮਿੰਦਰ ਸਿੰਘ ਚੈੜੀਆਂ ਨੂੰ ਆਰਮਜ਼ ਐਕਟ ਅਧੀਨ 3 ਸਾਲ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ।

Category: PUNJAB NEWS

E-PAPERS

awazeqaum-1319_Layout-1

Most Read News