Latest News

PUNJAB NEWS

Share this post

image ਮਾਇਆਵਤੀ 21 ਤੇ 22 ਜਨਵਰੀ ਨੂੰ ਪੰਜਾਬ ਆਉਣਗੇ
ਬਸਪਾ ਦੇ ਕੌਮੀ ਜਰਨਲ ਸਕੱਤਰ ਸ਼੍ਰੀ ਨਰਿੰਦਰ ਕਯਸਪ ਚੰਡੀਗੜ੍ਹ ਵਿਖੇ ਗੱਲਬਾਤ ਕਰਦੇ ਹੋਏ। ਨਾਲ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ. ਅਵਤਾਰ ਸਿੰਘ ਕਰੀਮਪੁਰੀ ਵੀ ਨਜ਼ਰ ਆ ਰਹੇ ਹਨ।
ਚੰਡੀਗੜ੍ਹ-ਬਹੁਜਨ ਸਮਾਜ ਪਾਰਟੀ ਵੱਲੋਂ  ਪੰਜਾਬ ਵਿਧਾਨ ਸਭਾ ਚੋਣਾਂ ਲਈ 21 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਪਾਰਟੀ ਦੇ ਕੌਮੀ ਜਨਰਲ ਸਕੱਤਰ ਸ੍ਰੀ ਨਰਿੰਦਰ ਕਸ਼ਯਪ ਤੇ ਸੂਬਾ ਪ੍ਰਧਾਨ ਸ. ਅਵਤਾਰ ਸਿੰਘ ਕਰੀਮਪੁਰੀ ਦੇ ਦਸਤਖਤਾਂ ਹੇਠ ਜਾਰੀ ਇਹ ਸੂਚੀ ਅਨੁਸਾਰ ਦੀਨਾਨਗਰ ਤੋਂ ਰਮਨ ਕੁਮਾਰ, ਗੁਰਦਾਸਪੁਰ ਤੋਂ ਪ੍ਰਵੀਨ ਕੁਮਾਰ, ਭੁੱਲਥ ਤੋਂ ਜਗਪ੍ਰੀਤ ਸਿੰਘ, ਕਪੂਰਥਲਾ ਤੋਂ ਚਰਨਜੀਤ ਹੰਸ, ਸੁਲਤਾਨਪੁਰ ਲੋਧੀ ਤੋਂ ਤਰਸੇਮ ਲਾਲ ਦੋਲਾ, ਲੁਧਿਆਣਾ ਨੌਰਥ ਤੋਂ ਹੰਸ ਰਾਜ ਕੌਂਸਲਰ, ਲੁਧਿਆਣਾ ਦੇ ਹਲਕਾ ਗਿੱਲ ਤੋਂ ਬਲਬੀਰ ਸਿੰਘ, ਅੰਮ੍ਰਿਤਸਰ ਦੱਖਣੀ ਤੋਂ ਜੁਗਲ ਮਹਾਜਨ, ਅੰਮ੍ਰਿਤਸਰ ਕੇਂਦਰੀ ਤੋਂ ਜਗਜੀਤ ਦੁੱਗਲ, ਜੰਡਿਆਲਾ ਗੁਰੂ ਤੋਂ ਦੇਸ਼ ਰਾਜ, ਪੱਟੀ ਤੋਂ ਕਸ਼ਮੀਰ ਸਿੰਘ, ਨਿਹਾਲ ਸਿੰਘ ਵਾਲਾ ਤੋਂ ਕੇਵਲ ਸਿੰਘ ਅਤੇ ਮੌੜ ਤੋਂ ਦੁਸ਼ਹਿਰਾ ਸਿੰਘ ਨੂੰ ਉਮੀਦਵਾਰ ਰੱਖਿਆ ਗਿਆ ਹੈ। ਰਾਮਪੁਰਾ ਫੂਲ ਤੋਂ ਰਣਧੀਰ ਸਿੰਘ, ਬਠਿੰਡਾ ਦਿਹਾਤੀ ਤੋਂ ਹਰਬੰਸ ਸਿੰਘ, ਜੈਤੋਂ ਤੋਂ ਬਲਬੀਰ ਸਿੰਘ ਵਾਹੀਆ, ਪਟਿਆਲਾ ਸ਼ਹਿਰ ਤੋਂ ਸ਼ੰਕਲ ਦਲੀਆ,

ਸੰਗਰੂਰ ਤੋਂ ਹਰਮੇਲ ਸਿੰਘ, ਬੰਗਾ ਤੋਂ ਬਲਜਿੰਦਰ ਸਿੰਘ, ਆਤਮ ਨਗਰ ਤੋਂ ਬਲਦੇਵ ਸਿੰਘ ਅਤੇ ਲੁਧਿਆਣਾ ਕੇਂਦਰੀ ਤੋਂ ਆਰ.ਐਮ. ਜੌਹਲ ਨੂੰ ਪਾਰਟੀ ਨੇ ਉਮੀਦਵਾਰ ਰੱਖਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਬੀ.ਐਸ.ਪੀ. ਦੇ ਕੌਮੀ ਪ੍ਰਧਾਨ ਤੇ ਯੂ.ਪੀ. ਦੀ ਮੁੱਖ ਮੰਤਰੀ ਕੁਮਾਰੀ ਮਾਇਆਵਤੀ 21 ਜਨਵਰੀ ਨੂੰ ਸਵੇਰੇ 10 ਵਜੇ ਖਰੜ ਅਤੇ 12 ਵਜੇ ਨਵਾਂਸ਼ਹਿਰ ਤੇ 22 ਜਨਵਰੀ ਨੂੰ ਸਵੇਰੇ 10 ਵਜੇ ਮੁਕਤਸਰ ਅਤੇ ਬਾਅਦ ਦੁਪਹਿਰ 12 ਵਜੇ ਸੰਗਰੂਰ ਵਿਚ ਅਮਰਗੜ੍ਹ ਵਿਖੇ ਪਾਰਟੀ ਰੈਲੀਆਂ ਨੂੰ ਸੰਬੋਧਨ ਕਰਨਗੇ।

Category: PUNJAB NEWS

E-PAPERS

awazeqaum-1319_Layout-1

Most Read News