ਪੀੜਤ ਜਰਨੈਲ ਸਿੰਘ ਮਦਨਹੇੜੀ ਸਿਵਲ ਹਸਪਤਾਲ ਖਰੜ ‘ਚ ਜੇਰੇ ਇਲਾਜ।
ਖਰੜ-ਇੱਥੋਂ ਦੇ ਨਜ਼ਦੀਕੀ ਪਿੰਡ ਮਦਨਹੇੜੀ ਦੇ ਇੱਕ ਨੌਜਵਾਨ ਨੇ ਪਿਤਾ ਵੱਲੋਂ ਰੌਲਾ ਨਾ ਪਾਉਣ ਤੇ ਰੋਕਣ ਦੇ ਵਿਰੋਧ ਵਿਚ ਆਪਣੇ ਪਿਤਾ ਨੂੰ ਦੰਦੀਆਂ ਮਾਰ ਕੇ ਉਸ ਦੇ ਨੱਕ ਦੀ ਹੱਢੀ ਕੱਢ ਦਿੱਤੀ ਅਤੇ ਸਾਰੇ ਸਰੀਰ ਤੇ ਦੰਦੀਆਂ ਮਾਰ ਕੇ ਫੱਟੜ ਕਰ ਦਿੱਤਾ। ਜਰਨੈਲ ਸਿੰਘ ਵਾਸੀ ਪਿੰਡ ਮਦਨਹੇੜੀ ਨੇ ਸਿਵਲ ਹਸਪਤਾਲ ਖਰੜ ਜੇਰੇ ਇਲਾਜ਼ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਸ ਦਾ 32 ਸਾਲਾ ਲੜਕਾ ਜਦੋਂ ਨਸ਼ਾ ਕਰਕੇ ਰੌਲਾ ਪਾ ਰਿਹਾ ਸੀ ਤੇ ਉਸ ਨੇ ਅਜਿਹਾ ਕਰਨ ਤੋਂ ਉਸ ਨੂੰ ਰੋਕਿਆ ਤਾਂ ਉਹ ਗੁੱਸੇ ਵਿਚ ਆ ਗਿਆ ਅਤੇ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਦੋਂ ਉਸ ਨੇ ਗਾਲਾਂ ਕੱਢਣ ਤੋਂ ਰੋਕਿਆ ਤਾਂ ਉਸ ਨੇ ਉਸ ਦੇ ਨੱਕ ਤੇ ਦੰਦੀਆਂ ਵੱਢ ਕੇ ਉਸ ਦੇ ਨੱਕ ਦੀ ਹੱਢੀ ਕੱਢ ਦਿੱਤੀ ਤੇ ਉਸ ਦੇ ਪੈਰਾਂ ਅਤੇ ਸਰੀਰ ਦੇ ਹੋਰ ਹਿੱਸਿਆਂ ਵਿਚ ਵੀ ਦੰਦੀਆਂ ਮਾਰੀਆਂ। ਇਸ ਸਬੰਧੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ। ਸੰਪਰਕ ਕਰਨ ਤੇ ਸਦਰ ਥਾਣੇ ਐਸ. ਐਚ. ਓ. ਗੁਰਵੰਤ ਸਿੰਘ ਨੇ ਦੱਸਿਆ ਕਿ ਜਾਂਚ ਪੜਤਾਲ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।