ਮਾਨਸਾ, ਸੁਜਾਨਪੁਰ ਅਤੇ ਭੋਆ ਸੀਟਾਂ ਬਾਰੇ ਫੈਸਲਾ ਟਲਿਆ
ਚੰਡੀਗੜ੍ਹ/ਨਵੀਂ ਦਿੱਲੀ-ਕਾਂਗਰਸ ਹਾਈਕਮਾਂਡ ਵੱਲੋਂ ਆਖਰ ਪੰਜਾਬ ਤੋਂ ਕਾਂਗਰਸ ਦੇ 114 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ। ਮਾਨਸਾ, ਸੁਜਾਨਪੁਰ ਅਤੇ ਭੋਆ ਦੇ ਹਲਕਿਆਂ ਸਬੰਧੀ ਸੀਨੀਅਰ ਆਗੂਆਂ ਦਰਮਿਆਨ ਤਿੱਖੇ ਇਕਤਲਾਫ ਹੋਣ ਕਾਰਨ ਇਨ੍ਹਾਂ ਹਲਕਿਆਂ ਸਬੰਧੀ ਫੈਸਲਾ ਨਹੀਂ ਹੋ ਸਕਿਆ। ਸਾਬਕਾ ਖਜ਼ਾਨਾ ਮੰਤਰੀ ਜਿਨ੍ਹਾਂ ਨੂੰ ਅੰਮ੍ਰਿਤਸਰ ਕੇਂਦਰੀ ਤੋਂ ਪਾਰਟੀ ਟਿਕਟ ਨਹੀਂ ਮਿਲ ਸਕੀ ਨੂੰ ਹੁਣ ਮਾਨਸਾ ਤੋਂ ਪਾਰਟੀ ਟਿਕਟ ਦਿੱਤੇ ਜਾਣ ਦੀ ਚਰਚਾ ਸੀ। ਕਿਉਂਕਿ ਕਾਂਗਰਸ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਵੀ ਉਨ੍ਹਾਂ ਦੇ ਕੇਸ ਦੀ ਵਕਾਲਤ ਕੀਤੀ। ਪ੍ਰੰਤੂ ਇਸ ਲਈ ਸ: ਜਗਪਾਲ ਸਿੰਘ ਅਬੁਲ ਖੁਰਾਣਾ ਨੂੰ ਮਾਨਸਾ ਤੋਂ ਟਿਕਟ ਦੇਣ ਦੇ ਫੈਸਲੇ ਨੂੰ ਬਦਲਣ ਸਬੰਧੀ ਕਾਂਗਰਸ ਪ੍ਰਧਾਨ ਦੀ ਪ੍ਰਵਾਨਗੀ ਲੋੜੀਂਦੀ ਸੀ। ਇਸੇ ਤਰ੍ਹਾਂ ਸੁਜਾਨਪੁਰ ਹਲਕੇ ਤੋਂ ਉਮੀਦਵਾਰ ਸਬੰਧੀ ਗੁਲਚੈਨ ਸਿੰਘ ਚੜ੍ਹਕ ਦੇ ਉਮੀਦਵਾਰ ਦਵਿੰਦਰ ਦਰਸ਼ੀ ਅਤੇ ਵਿਨੇ ਮਹਾਜਨ ਦਰਮਿਆਨ ਝਗੜਾ ਹੋਣ ਕਾਰਨ ਅਤੇ ਭੋਆ ਹਲਕੇ ਤੋਂ ਸ੍ਰੀ ਅਸ਼ਵਨੀ ਕੁਮਾਰ ਤੇ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਰਜ਼ਾਮੰਦੀ ਨਾ ਹੋ ਸਕਣ ਕਾਰਨ ਇਨ੍ਹਾਂ ਹਲਕਿਆਂ ਦਾ ਫੈਸਲਾ ਲਟਕ ਗਿਆ ਹੈ। ਯੂਥ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਚੌਧਰੀ ਵਿਕਰਮਜੀਤ ਸਿੰਘ ਨੂੰ ਵੀ ਟਿਕਟ ਨਾ ਮਿਲ ਸਕੀ ਅਤੇ ਆਦਮਪੁਰ ਹਲਕੇ ਤੋਂ ਸ੍ਰੀ ਸਤਨਾਮ ਸਿੰਘ ਕੈਂਥ ਨੂੰ ਪਾਰਟੀ ਟਿਕਟ ਦੇਣ ਦਾ ਫੈਸਲਾ ਲਿਆ ਗਿਆ। ਸੀਨੀਅਰ ਆਗੂ ਸ: ਸ਼ਮਸ਼ੇਰ ਸਿੰਘ ਦੂਲੋ ਅਤੇ ਸੁੱਚਾ ਸਿੰਘ ਛੋਟੇਪੁਰ ਸਮੇਤ ਬਹੁਤ ਸਾਰੇ ਸੀਨੀਅਰ ਆਗੂ ਵੀ ਪਾਰਟੀ ਟਿਕਟਾਂ ਤੋਂ ਵਾਂਝੇ ਰਹਿ ਗਏ। ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਬੇਟੇ ਰਣਇੰਦਰ ਸਿੰਘ ਟਿੱਕੂ ਨੂੰ ਵੀ ਪਟਿਆਲਾ ਦਿਹਾਤੀ ਦੀ ਸੀਟ ਨਹੀਂ ਮਿਲ ਸਕੀ ਅਤੇ ਉਨ੍ਹਾਂ ਨੂੰ ਸਮਾਣਾ ਤੋਂ ਹੀ ਸੰਤੁਸ਼ਟ ਹੋਣਾ ਪਿਆ। ਮਗਰਲੇ ਦਿਨਾਂ
ਦੌਰਾਨ ਦਲ ਬਦਲੀ ਕਰਕੇ ਕਾਂਗਰਸ ਵਿਚ ਆਉਣ ਵਾਲੇ ਤਿੰਨਾਂ ਆਗੂਆਂ ਵਿਚੋਂ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਫਰੀਦਕੋਟ ਸੀਟ ਨਹੀਂ ਮਿਲੀ ਜਦੋਂ ਕਿ ਧਰਮਕੋਟ ਅਤੇ ਜਲੰਧਰ ਛਾਉਣੀ ਤੋਂ ਦੂਸਰੇ ਦੋਵਾਂ ਆਗੂਆਂ ਨੂੰ ਟਿਕਟਾਂ ਮਿਲ ਗਈਆਂ।
ਮਗਰਲੇ ਦਿਨਾਂ ਦੌਰਾਨ ਟਿਕਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਆਗੂਆਂ ਦਰਮਿਆਨ ਤਿੱਖੀ ਲੜਾਈ ਜਾਰੀ ਰਹੀ ਅਤੇ ਖਾਸ ਕਰ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਭੱਠਲ ਨੇ ਆਪਣੇ ਸਮਰਥਕਾਂ ਲਈ ਕਾਫੀ ਲੜਾਈ ਲੜੀ। ਪਾਰਟੀ ਨੇ ਭਾਈ ਭਤੀਜਾਵਾਦ ਦੇ ਦੋਸ਼ਾਂ ਦੀ ਪ੍ਰਵਾਹ ਨਾ ਕਰਦਿਆਂ ਆਖਰ ਸਾਰੇ ਸੀਨੀਅਰ ਆਗੂਆਂ ਦੇ ਪ੍ਰਵਾਰਿਕ ਮੈਂਬਰਾਂ ਨੂੰ ਟਿਕਟਾਂ ਵਿਚ ਹਿੱਸੇਦਾਰੀ ਦੇਣ ਦਾ ਮਜਬੂਰ ਹੋ ਕੇ ਫੈਸਲਾ ਲਿਆ ਜਦੋਂ ਕਿ ਪਾਰਟੀ ਹਾਈਕਮਾਂਡ ਸ਼ੁਰੂ ਵਿਚ ਅਜਿਹੇ ਰੁਝਾਨਾਂ ਦੇ ਵਿਰੁੱਧ ਸੀ। ਪਾਰਟੀ ਵੱਲੋਂ ਕੁਝ ਹਲਕਿਆਂ ਵਿਚ ਲਿਆਂਦੇ ਗਏ ਬਾਹਰੀ ਉਮੀਦਵਾਰਾਂ ਦਾ ਕਿੰਨਾ ਕੁ ਵਿਰੋਧ ਹੋਵੇਗਾ ਇਸ ਦਾ ਖੁਲਾਸਾ ਅਗਲੇ ਕੁਝ ਦਿਨਾਂ ਦੌਰਾਨ ਹੋ ਸਕੇਗਾ।
ਜਾਰੀ ਸੂਚੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਆਪਣੇ ਜੱਦੀ ਹਲਕੇ ਪਟਿਆਲਾ ਅਤੇ ਬੀਬੀ ਰਜਿੰਦਰ ਕੌਰ ਭੱਠਲ ਲਹਿਰਾਗਾਗਾ ਤੋਂ ਹੀ ਚੋਣ ਲੜਨਗੇ।
ਪਠਾਨਕੋਟ ਤੋਂ ਰਮਨ ਭੱਲਾ, ਗੁਰਦਾਸਪੁਰ ਤੋਂ ਰਮਨ ਬਹਿਲ, ਦੀਨਾਨਗਰ (ਰਾਖਵਾਂ) ਤੋਂ ਸ੍ਰੀਮਤੀ ਅਰੁਣਾ ਚੌਧਰੀ, ਕਾਦੀਆਂ ਤੋਂ ਸ੍ਰੀਮਤੀ ਚਰਨਜੀਤ ਕੌਰ ਬਾਜਵਾ, ਬਟਾਲਾ ਤੋਂ ਅਸ਼ਵਨੀ ਸੇਖੜੀ, ਸ੍ਰੀ ਹਰਗੋਬਿੰਦਪੁਰ (ਰਾਖਵਾਂ) ਤੋਂ ਬਲਵਿੰਦਰ ਸਿੰਘ ਲਾਡੀ, ਫਤਹਿਗੜ੍ਹ ਚੂੜੀਆਂ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ, ਅਜਨਾਲਾ ਤੋਂ ਹਰਪ੍ਰਤਾਪ ਸਿੰਘ ਅਜਨਾਲਾ, ਰਾਜਾਸਾਂਸੀ ਤੋਂ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਮਜੀਠਾ ਤੋਂ ਸ਼ੇਲਿੰਦਰਜੀਤ ਸ਼ੈਲੀ, ਜੰਡਿਆਲਾ (ਰਾਖਵਾਂ) ਤੋਂ ਸਰਦੂਲ ਸਿੰਘ, ਅੰਮ੍ਰਿਤਸਰ ਉੱਤਰੀ ਤੋਂ ਅਸ਼ਵਨੀ ਕੁਮਾਰ ਪੱਪੂ, ਅੰਮ੍ਰਿਤਸਰ ਪੱਛਮੀ (ਰਾਖਵਾਂ) ਤੋਂ ਰਾਜ ਕੁਮਾਰ ਵੇਰਕਾ, ਅੰਮ੍ਰਿਤਸਰ ਕੇਂਦਰੀ ਤੋਂ ਓ. ਪੀ. ਸੋਨੀ, ਅੰਮ੍ਰਿਤਸਰ ਪੂਰਬੀ ਤੋਂ ਸ੍ਰੀਮਤੀ ਸਿਮਪ੍ਰੀਤ ਕੌਰ ਭਾਟੀਆ, ਅੰਮ੍ਰਿਤਸਰ ਦੱਖਣੀ ਤੋਂ ਜਸਬੀਰ ਸਿੰਘ ਡਿੰਪਾ, ਅਟਾਰੀ (ਰਾਖਵਾਂ) ਤੋਂ ਤਰਸੇਮ ਸਿੰਘ, ਤਰਨ ਤਾਰਨ ਤੋਂ ਡਾ: ਧਰਮਵੀਰ ਅਗਨੀਹੋਤਰੀ, ਖੇਮਕਰਨ ਤੋਂ ਗੁਰਚੇਤ ਸਿੰਘ ਭੁੱਲਰ, ਪੱਟੀ ਤੋਂ ਹਰਮਿੰਦਰ ਸਿੰਘ ਗਿੱਲ, ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ, ਬਾਬਾ ਬਕਾਲਾ (ਰਾਖਵਾਂ) ਤੋਂ ਰਣਜੀਤ ਸਿੰਘ ਛੱਜਲਵੱਡੀ, ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ, ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ, ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ, ਫਗਵਾੜਾ (ਰਾਖਵਾਂ) ਤੋਂ ਬਲਵੀਰ ਰਾਜਾ ਸੋਢੀ, ਫਿਲੌਰ (ਰਾਖਵਾਂ) ਤੋਂ ਚੌ: ਸੰਤੋਖ ਸਿੰਘ, ਨਕੋਦਰ ਤੋਂ ਅਮਰਜੀਤ ਸਿੰਘ ਸਮਰਾ, ਸ਼ਾਹਕੋਟ ਤੋਂ ਸੀ. ਡੀ. ਸਿੰਘ ਕੰਬੋਜ, ਕਰਤਾਰਪੁਰ (ਰਾਖਵਾਂ) ਤੋਂ ਚੌਧਰੀ ਜਗਜੀਤ ਸਿੰਘ, ਜਲੰਧਰ ਪੱਛਮੀ (ਰਾਖਵਾਂ) ਤੋਂ ਸ੍ਰੀਮਤੀ ਸੁਮਨ ਕੇ. ਪੀ., ਜਲੰਧਰ ਕੇਂਦਰੀ ਤੋਂ ਰਾਜ ਕੁਮਾਰ ਗੁਪਤਾ, ਜਲੰਧਰ ਉੱਤਰੀ ਤੋਂ ਅਵਤਾਰ ਹੈਨਰੀ, ਜਲੰਧਰ ਛਾਉਣੀ ਤੋਂ ਜਗਬੀਰ ਸਿੰਘ ਬਰਾੜ, ਆਦਮਪੁਰ (ਰਾਖਵਾਂ) ਤੋਂ ਸਤਨਾਮ ਸਿੰਘ ਕੈਂਥ, ਮੁਕੇਰੀਆਂ ਤੋਂ ਅਜੀਤ ਕੁਮਾਰ ਨਾਰੰਗ, ਦਸੂਹਾ ਤੋਂ ਰਮੇਸ਼ ਚੰਦਰ ਡੋਗਰਾ, ਉੜਮੁੜ ਤੋਂ ਸੰਗਤ ਸਿੰਘ ਗਿਲਜੀਆਂ, ਸ਼ਾਮ ਚੁਰਾਸੀ (ਰਾਖਵਾਂ) ਤੋਂ ਰਾਮ ਲੁਭਾਇਆ, ਹੁਸ਼ਿਆਰਪੁਰ ਤੋਂ ਸੁੰਦਰ ਸ਼ਾਮ ਅਰੋੜਾ, ਚੱਬੇਵਾਲ (ਰਾਖਵਾਂ) ਤੋਂ ਡਾ: ਰਾਜ ਕੁਮਾਰ, ਗੜ੍ਹਸ਼ੰਕਰ ਤੋਂ ਲਵ ਕੁਮਾਰ ਗੋਲਡੀ, ਬੰਗਾ (ਰਾਖਵਾਂ) ਤੋਂ ਤਰਲੋਚਨ ਸਿੰਘ, ਨਵਾਂਸ਼ਹਿਰ ਤੋਂ ਗੁਰਇਕਬਾਲ ਕੌਰ, ਬਲਾਚੌਰ ਤੋਂ ਰਾਜਵਿੰਦਰ ਸਿੰਘ ਲੱਕੀ, ਅਨੰਦਪੁਰ ਸਾਹਿਬ ਤੋਂ ਰਾਣਾ ਕੰਵਰਪਾਲ ਸਿੰਘ, ਰੂਪਨਗਰ ਤੋਂ ਰਮੇਸ਼ ਦੱਤ ਸ਼ਰਮਾ, ਚਮਕੌਰ ਸਾਹਿਬ (ਰਾਖਵਾਂ) ਤੋਂ ਚਰਨਜੀਤ ਸਿੰਘ ਚੰਨੀ, ਖਰੜ ਤੋਂ ਜਗਮੋਹਨ ਸਿੰਘ ਕੰਗ, ਮੁਹਾਲੀ ਤੋਂ ਬਲਬੀਰ ਸਿੰਘ ਸਿੱਧੂ, ਬੱਸੀ ਪਠਾਣਾਂ (ਰਾਖਵਾਂ) ਤੋਂ ਹਰਬੰਸ ਕੌਰ ਦੂਲੋ, ਫਤਹਿਗੜ੍ਹ ਸਾਹਿਬ ਤੋਂ ਕੁਲਜੀਤ ਸਿੰਘ ਨਾਗਰਾ, ਅਮਲੋਹ ਤੋਂ ਰਣਦੀਪ ਸਿੰਘ ਨਾਭਾ, ਖੰਨਾ ਤੋਂ ਗੁਰਕੀਰਤ ਸਿੰਘ ਕੋਟਲੀ, ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ, ਸਾਹਨੇਵਾਲ ਤੋਂ ਬਿਕਰਮ ਸਿੰਘ ਬਾਜਵਾ, ਲੁਧਿਆਣਾ ਪੂਰਬੀ ਤੋਂ ਗੁਰਮੇਲ ਸਿੰਘ ਪਹਿਲਵਾਨ, ਲੁਧਿਆਣਾ (ਦੱਖਣੀ) ਤੋਂ ਅਸ਼ੋਕ ਪਰਾਸ਼ਰ ਪੱਪੀ, ਆਤਮ ਨਗਰ ਤੋਂ ਮਲਕੀਤ ਸਿੰਘ ਬੀਰਮੀ, ਲੁਧਿਆਣਾ (ਕੇਂਦਰੀ) ਤੋਂ ਸੁਰਿੰਦਰ ਡਾਬਰ, ਲੁਧਿਆਣਾ (ਪੱਛਮੀ) ਤੋਂ ਭਾਰਤ ਭੂਸ਼ਨ ਆਸ਼ੂ, ਲੁਧਿਆਣਾ (ਉੱਤਰੀ) ਤੋਂ ਰਾਕੇਸ਼ ਪਾਂਡੇ, ਗਿੱਲ (ਰਾਖਵਾਂ) ਤੋਂ ਮਲਕੀਤ ਸਿੰਘ ਦਾਖਾ, ਪਾਇਲ (ਰਾਖਵਾਂ) ਤੋਂ ਲਖਵੀਰ ਸਿੰਘ ਲੱਖਾ, ਦਾਖਾ ਤੋਂ ਜਸਬੀਰ ਸਿੰਘ ਖੰਗੂੜਾ, ਰਾਏਕੋਟ (ਰਾਖਵਾਂ) ਤੋਂ ਗੁਰਚਰਨ ਸਿੰਘ ਬੋਪਾਰਾਏ, ਜਗਰਾਉਂ (ਰਾਖਵਾਂ) ਤੋਂ ਈਸ਼ਰ ਸਿੰਘ ਮੇਹਰਬਾਨ, ਨਿਹਾਲ ਸਿੰਘ ਵਾਲਾ (ਰਾਖਵਾਂ) ਤੋਂ ਅਜੀਤ ਸਿੰਘ ਸ਼ਾਂਤ, ਬਾਘਾ ਪੁਰਾਣਾ ਤੋਂ ਦਰਸ਼ਨ ਸਿੰਘ ਬਰਾੜ, ਮੋਗਾ ਤੋਂ ਜੁਗਿੰਦਰ ਪਾਲ ਜੈਨ, ਧਰਮਕੋਟ ਤੋਂ ਕਾਕਾ ਸੁਰਜੀਤ ਸਿੰਘ ਲੋਹਗੜ੍ਹ, ਜ਼ੀਰਾ ਤੋਂ ਨਰੇਸ਼ ਕਟਾਰੀਆ, ਫਿਰੋਜ਼ਪੁਰ (ਸ਼ਹਿਰੀ) ਤੋਂ ਪਰਮਿੰਦਰ ਸਿੰਘ ਪਿੰਕੀ, ਫਿਰੋਜ਼ਪੁਰ (ਦਿਹਾਤੀ) ਰਾਖਵਾਂ ਤੋਂ ਸਤਿਕਾਰ ਕੌਰ, ਗੁਰੂਹਰਸਹਾਏ ਤੋਂ ਗੁਰਮੀਤ ਸਿੰਘ ਸੋਢੀ, ਜਲਾਲਾਬਾਦ ਤੋਂ ਮਲਕੀਤ ਸਿੰਘ, ਫਾਜ਼ਿਲਕਾ ਤੋਂ ਡਾ. ਮਹਿੰਦਰ ਰਿਣਵਾਂ, ਅਬੋਹਰ ਤੋਂ ਸੁਨੀਲ ਕੁਮਾਰ ਜਾਖੜ, ਬੱਲੂਆਣਾ (ਰਾਖਵਾਂ) ਤੋਂ ਗਿਰੀ ਰਾਜ ਰਾਜੋਰਾ, ਲੰਬੀ ਤੋਂ ਮਹੇਸ਼ਇੰਦਰ ਸਿੰਘ ਬਾਦਲ, ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਮਲੋਟ ਤੋਂ ਨੱਥੂ ਰਾਮ, ਮੁਕਤਸਰ ਤੋਂ ਕਰਨ ਕੌਰ ਬਰਾੜ, ਫਰੀਦਕੋਟ ਤੋਂ ਅਵਤਾਰ ਸਿੰਘ ਬਰਾੜ, ਕੋਟਕਪੂਰਾ ਤੋਂ ਰਿਪਜੀਤ ਸਿੰਘ, ਜੈਤੋਂ (ਰਾਖਵਾਂ) ਤੋਂ ਜੁਗਿੰਦਰ ਸਿੰਘ ਪੰਜਗਰਾਈਆਂ, ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ, ਭੁੱਚੋ ਮੰਡੀ (ਰਾਖਵਾਂ) ਤੋਂ ਅਜਾਇਬ ਸਿੰਘ ਭੱਟੀ, ਬਠਿੰਡਾ (ਸ਼ਹਿਰੀ) ਤੋਂ ਹਰਮਿੰਦਰ ਸਿੰਘ ਜੱਸੀ, ਬਠਿੰਡਾ (ਦਿਹਾਤੀ ਰਾਖਵਾਂ) ਤੋਂ ਮੱਖਣ ਸਿੰਘ, ਤਲਵੰਡੀ ਸਾਬੋ ਤੋਂ ਜੀਤਮਹਿੰਦਰ ਸਿੱਧੂ, ਮੌੜ ਤੋਂ ਮੰਗਤ ਰਾਏ ਬਾਂਸਲ, ਸਰਦੂਲਗੜ੍ਹ ਤੋਂ ਅਜੀਤਇੰਦਰ ਸਿੰਘ ਮੋਫਰ, ਬੁਢਲਾਡਾ (ਰਾਖਵਾਂ) ਤੋਂ ਸਤਪਾਲ ਸਿੰਘ ਮੂਲੇਵਾਲਾ, ਦਿੜ੍ਹਬਾ (ਰਾਖਵਾਂ) ਤੋਂ ਅਜਾਇਬ ਸਿੰਘ ਰਟੌਲ, ਸੁਨਾਮ ਤੋਂ ਅਮਨ ਅਰੋੜਾ, ਭਦੌੜ (ਰਾਖਵਾਂ) ਤੋਂ ਮੁਹੰਮਦ ਸਦੀਕ, ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ, ਮਹਿਲ ਕਲਾਂ (ਰਾਖਵਾਂ) ਤੋਂ ਹਰਚੰਦ ਕੌਰ, ਮਾਲੇਰਕੋਟਲਾ ਤੋਂ ਰਜ਼ੀਆ ਸੁਲਤਾਨਾ, ਅਮਰਗੜ੍ਹ ਤੋਂ ਸੁਰਜੀਤ ਸਿੰਘ ਧੀਮਾਨ, ਧੂਰੀ ਤੋਂ ਅਰਵਿੰਦ ਖੰਨਾ, ਸੰਗਰੂਰ ਤੋਂ ਸੁਰਿੰਦਰਪਾਲ ਸਿੰਘ ਸਿਬੀਆ, ਨਾਭਾ (ਰਾਖਵਾਂ) ਤੋਂ ਸਾਧੂ ਸਿੰਘ ਧਰਮਸੋਤ, ਪਟਿਆਲਾ (ਦਿਹਾਤੀ) ਤੋਂ ਬ੍ਰਹਮ ਮਹਿੰਦਰਾ, ਰਾਜਪੁਰਾ ਤੋਂ ਹਰਦਿਆਲ ਸਿੰਘ, ਡੇਰਾਬੱਸੀ ਤੋਂ ਜਸਜੀਤ ਸਿੰਘ ਰੰਧਾਵਾ, ਘਨੌਰ ਤੋਂ ਮਦਨ ਲਾਲ ਜਲਾਲਪੁਰ, ਸਨੌਰ ਤੋਂ ਲਾਲ ਸਿੰਘ, ਸਮਾਣਾ ਤੋਂ ਰਣਇੰਦਰ ਸਿੰਘ, ਸ਼ੁਤਰਾਣਾ (ਰਾਖਵਾਂ) ਤੋਂ ਨਿਰਮਲ ਸਿੰਘ ਉਮੀਦਵਾਰ ਐਲਾਨੇ ਹਨ।