Latest News

PUNJAB NEWS

Share this post

sant-ji ਮਾਨਸਾ--20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਅਤੇ 1984 ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨ ਦਾ ਮਾਮਲਾ ਅੱਗੇ ਪੈ ਗਿਆ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤ ਸਮਾਜ ਵੱਲੋਂ ਸਾਂਝੇ ਤੌਰ ‘ਤੇ ਇਹ ਯਾਦਗਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਸਾਰੀ ਜਾਣੀ ਸੀ। ਭਰੋਸੇਯੋਗ ਸੂਤਰਾਂ ਅਨੁਸਾਰ 19 ਦਸੰਬਰ ਨੂੰ ਹੋਈ ਸਾਂਝੀ ਮੀਟਿੰਗ ਵਿਚ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਸਨ ਤੇ 31 ਦਸੰਬਰ ਨੂੰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ਇਸ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ। ਕਾਰਨ ਭਾਵੇਂ ਕੋਈ ਵੀ ਹੋਵੇ ਪਰ ਚੋਣ ਜ਼ਾਬਤਾ ਲੱਗਣ ਉਪਰੰਤ ਇਸ ਯਾਦਗਾਰ ਦਾ ਨੀਂਹ ਪੱਥਰ ਬੀਤੇ ਕੱਲ੍ਹ ਨਹੀਂ ਰੱਖਿਆ ਗਿਆ। ਅਜਿਹਾ ਨਾ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਸੁੱਖ ਦਾ ਸਾਹ ਲਿਆ ਹੈ। ਅਕਾਲੀ ਹਲਕਿਆਂ ਦਾ ਸੋਚਣਾ ਹੈ ਕਿ ਜੇਕਰ ਇਹ ਕਾਰਜ ਚੋਣਾਂ ਤੋਂ ਪਹਿਲਾਂ ਆਰੰਭ ਹੋ ਜਾਂਦਾ ਤਾਂ ਅਕਾਲੀ ਦਲ ‘ਤੇ ਸੰਤ ਸਮਾਜ ਨਾਲ ਗੱਠਜੋੜ ਹੋਣ ਕਰਕੇ ਗਰਮ ਦਲੀਆਂ ਦੀ ਨੀਤੀ ‘ਤੇ ਪਹਿਰਾ ਦੇਣ ਦਾ ਦੋਸ਼ ਲੱਗਣਾ ਸੀ ਤੇ ਨਰਮ ਦਲੀਏ ਦੇ ਨਾਲ ਹੀ ਹਿੰਦੂ ਵੋਟਾਂ ਦਾ ਅਕਾਲੀ ਦਲ ਤੋਂ ਦੂਰੀ ਵਧਣ ਦਾ ਖ਼ਤਰਾ ਸੀ। ਸੰਤ ਸਮਾਜ ਨਾਲ ਜੁੜੇ ਭਰੋਸੇਯੋਗ ਸੂਤਰਾਂ ਅਨੁਸਾਰ ਯਾਦਗਾਰ ਲਾਜ਼ਮੀ ਬਣਾਈ ਜਾਵੇਗੀ ਅਤੇ ਇਸ ਸਬੰਧੀ ਕਾਰਜ ਵਿਧਾਨ ਸਭਾ ਚੋਣਾਂ ਉਪਰੰਤ ਆਰੰਭੇ ਜਾਣਗੇ।
Category: PUNJAB NEWS

E-PAPERS

1328-title-page01

Most Read News