ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਕੌਰ, ਕੇਂਦਰੀ ਤੋਂ ਤਰੁਣ ਚੁੱਘ ਅਤੇ ਫਗਵਾੜਾ ਤੋਂ ਸੋਮ ਪ੍ਰਕਾਸ਼ ਚੋਣ ਮੈਦਾਨ ’ਚ
ਚੰਡੀਗੜ੍ਹ-: ਭਾਜਪਾ ਹਾਈਕਮਾਂਡ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਬਾਕੀ ਰਹਿੰਦੀਆਂ ਤਿੰਨ ਸੀਟਾਂ ਲਈ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ। ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੂੰ ਅੰਮ੍ਰਿਤਸਰ (ਪੂਰਬ) ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ (ਕੇਂਦਰੀ) ਤੋਂ ਤਰੁਣ ਚੁੱਘ ਅਤੇ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਆਈ.ਏ.ਐਸ ਸੋਮ ਪ੍ਰਕਾਸ਼ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਦੀ ਰਿਹਾਇਸ਼ ਉਤੇ ਭਾਜਪਾ ਨੇਤਾਵਾਂ ਦੀ ਅੱਜ ਦੁਪਹਿਰ ਹੋਈ ਬੈਠਕ ਵਿਚ ਇਨ੍ਹਾਂ ਉਮੀਦਵਾਰਾਂ ਬਾਰੇ ਅੰਤਿਮ ਫੈਸਲਾ ਲਿਆ ਗਿਆ। ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ 23 ਸੀਟਾਂ ਉਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਪਾਰਟੀ ਨੇ 2 ਜਨਵਰੀ ਨੂੰ ਆਪਣੇ 20 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਇਸ ਤਰ੍ਹਾਂ ਭਾਜਪਾ ਨੇ ਪੰਜਾਬ ਵਿਚ ਆਪਣੇ ਕੋਟੇ ਦੀਆਂ ਸਾਰੀਆਂ ਸੀਟਾਂ ਉਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਵੱਲੋਂ ਪਹਿਲਾਂ ਐਲਾਨੀ ਸੂਚੀ ਮੁਤਾਬਿਕ ਅੰਮ੍ਰਿਤਸਰ (ਉਤਰੀ) ਤੋਂ
ਅਨਿਲ ਜੋਸ਼ੀ, ਜਲੰਧਰ (ਪੱਛਮੀ) ਤੋਂ ਭਗਤ ਚੂਨੀ ਲਾਲ, ਜਲੰਧਰ (ਕੇਂਦਰੀ) ਤੋਂ ਮਨੋਰੰਜਨ ਕਾਲੀਆ, ਜਲੰਧਰ (ਉਤਰੀ) ਤੋਂ ਕੇ.ਡੀ ਭੰਡਾਰੀ, ਸੁਜਾਨਪੁਰ ਤੋਂ ਦਿਨੇਸ਼ ਸਿੰਘ ਬੱਬੂ, ਭੋਆ ਤੋਂ ਸੀਮਾ ਦੇਵੀ, ਪਠਾਨਕੋਟ ਤੋਂ ਅਸ਼ਵਨੀ ਸ਼ਰਮਾ, ਦੀਨਾਨਗਰ ਤੋਂ ਬਿਸ਼ਨ ਦਾਸ ਦੁੱਪੜ, ਮੁਕੇਰੀਆਂ ਤੋਂ ਅਰੁਨੇਸ਼ ਸ਼ਾਕਰ, ਦਸੂਹਾ ਤੋਂ ਅਮਰਜੀਤ ਸਿੰਘ ਸਾਹੀ, ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ, ਆਨੰਦਪੁਰ ਸਾਹਿਬ ਤੋਂ ਮਦਨ ਮੋਹਨ ਮਿੱਤਲ, ਲੁਧਿਆਣਾ ਪੱਛਮੀ ਤੋਂ ਰਜਿੰਦਰ ਭੰਡਾਰੀ, ਲੁਧਿਆਣਾ ਕੇਂਦਰੀ ਤੋਂ ਸਤਪਾਲ ਗੋਸਾਈਂ, ਲੁਧਿਆਣਾ ਉਤਰੀ ਤੋਂ ਪ੍ਰਵੀਨ ਬਾਂਸਲ, ਰਾਜਪੁਰਾ ਤੋਂ ਰਾਜ ਖੁਰਾਣਾ, ਫਿਰੋਜ਼ਪੁਰ ਤੋਂ ਸੁਖਪਾਲ ਨੰਨੂ, ਫਾਜ਼ਿਲਕਾ ਤੋਂ ਸੁਰਜੀਤ ਜਿਆਣੀ, ਅਬੋਹਰ ਤੋਂ ਵਿਜੇ ਲਕਸ਼ਮੀ ਅਤੇ ਅੰਮ੍ਰਿਤਸਰ ਪੱਛਮੀ ਤੋਂ ਰਾਕੇਸ਼ ਗਿੱਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਚੁੱਕਾ ਹੈ।