ਬਾਦਲ ਲੜਨਗੇ ਲੰਬੀ ਤੋਂ ਸੁਖਬੀਰ ਬਾਰੇ ਫੈਸਲਾ ਬਾਅ
ਚੰਡੀਗੜ-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਾਵੇਂ ਆਪਣੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੇ 94 ਹਲਕਿਆਂ ਤੋਂ ਚੋਣ ਲੜੀ ਜਾਣੀ ਹੈ, ਜਾਰੀ ਕੀਤੀ ਲਿਸਟ ਵਿਚ 24 ਮੌਜੂਦਾ ਵਿਧਾਇਕ, 9 ਸਾਬਕਾ ਵਿਧਾਇਕ, ਇਕ ਸਾਬਕਾ ਮੈਂਬਰ ਪਾਰਲੀਮੈਂਟ ਅਤੇ 11 ਨਵੇਂ ਚਿਹਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਨੌਜਵਾਨ ਵਰਗ ਨੂੰ ਪਹਿਲ ਦਿੰਦਿਆਂ ਜਿਥੇ 17 ਉਮੀਦਵਾਰ ਨੌਜਵਾਨ ਹਨ, ਉਥੇ ਔਰਤਾਂ ਨੂੰ ਵੀ 6 ਹਲਕਿਆਂ ਵਿਚ ਮੈਦਾਨ ਵਿਚ ਉਤਾਰਿਆ ਗਿਆ ਹੈ। ਅਕਾਲੀ ਦਲ ਦੀ ਪਲੇਠੀ ਸੂਚੀ ਵਿਚ ਸਾਬਕਾ ਡੀ.ਜੀ.ਪੀ ਪਰਮਜੀਤ ਸਿੰਘ ਗਿੱਲ ਅਤੇ ਅੱਜ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਮੁੱਖ ਮੰਤਰੀ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਨੂੰ ਟਿਕਟ ਮਿਲਣੀ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹੈ। ਫਰੀਦਕੋਟ ਤੋਂ ਦੀਪ ਮਲਹੋਤਰਾ ਨੂੰ ਟਿਕਟ ਦੇਣ ਦੇ ਫੈਸਲੇ ਤੋਂ ਵੀ ਲੋਕ ਹੈਰਾਨ ਹਨ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ. ਰਣਜੀਤ ਸਿੰਘ ਬ੍ਰਹਮਪੁਰਾ ਖਡੂਰ ਸਾਹਿਬ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਪੱਟੀ. ਉਪਿੰਦਰਜੀਤ ਕੌਰ ਸੁਲਤਾਨਪੁਰ ਲੋਧੀ ਸੁੱਚਾ ਸਿੰਘ ਲੰਗਾਹ ਡੇਰਾ ਬਾਬਾ ਨਾਨਕ ਗੁਲਜ਼ਾਰ ਸਿੰਘ ਰਣੀਕੇ ਅਟਾਰੀ ਸਪੀਕਰ ਨਿਰਮਲ ਸਿੰਘ ਕਾਹਲੋਂ ਫਤਹਿਗੜ੍ਹ ਚੂੜੀਆਂ ਪਰਮਿੰਦਰ ਸਿੰਘ ਢੀਂਡਸਾ ਸੁਨਾਮ ਬੀਬੀ ਜਗੀਰ ਕੌਰ ਭੁਲੱਥ. ਬਿਕਰਮਜੀਤ ਸਿੰਘ ਮਜੀਠੀਆ ਮਜੀਠਾ ਸਰਬਜੀਤ ਸਿੰਘ ਮੱਕੜ ਕਪੂਰਥਲਾ. ਸ਼ਰਨਜੀਤ ਸਿੰਘ ਢਿੱਲੋਂ ਸਾਹਨੇਵਾਲ. ਗੁਰਪ੍ਰਤਾਪ ਸਿੰਘ ਵਡਾਲਾ ਨਕੋਦਰ ਸ੍ਰੀਮਤੀ ਕੁਲਦੀਪ ਕੌਰ ਟੌਹੜਾ ਪਟਿਆਲਾ ਦਿਹਾਤੀ. ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਘਨੌਰ. ਅਜੀਤ ਸਿੰਘ ਕੋਹਾੜ ਸ਼ਾਹਕੋਟ ਦਰਸ਼ਨ ਸਿੰਘ ਸ਼ਿਵਾਲਿਕ ਗਿੱਲ ਸੁਰਜੀਤ ਸਿੰਘ ਰੱਖੜਾ ਸਮਾਣਾ ਤਜਿੰਦਰ ਸਿੰਘ ਸੰਧੂ ਸਨੌਰ ਵਰਿੰਦਰ ਕੌਰ ਸ਼ੁਤਰਾਣਾ ਦੀਪ ਮਲਹੋਤਰਾ ਫਰੀਦਕੋਟ. ਗੁਰਦੇਵ ਸਿੰਘ ਬਾਦਲ ਮਹਿੰਦਰ ਕੌਰ ਜੋਸ਼ ਸ਼ਾਮ ਚੁਰਾਸੀ (ਰਾਖਵਾਂ) ਨੰਦ ਲਾਲ ਬਲਾਚੌਰ ਬਲਵਿੰਦਰ ਸਿੰਘ ਬੈਂਸ ਲੁਧਿਆਣਾ ਸਾਊਥ. ਹੀਰਾ ਸਿੰਘ ਗਾਬੜੀਆ ਆਤਮ ਨਗਰ (ਲੁਧਿਆਣਾ) ਦਰਬਾਰਾ ਸਿੰਘ ਗੁਰੂ ਹਲਕਾ ਭਦੌੜ (ਰਾਖਵਾਂ) ਹਰੀ ਸਿੰਘ ਜ਼ੀਰਾ ਜ਼ੀਰਾ. ਤੋਤਾ ਸਿੰਘ ਧਰਮਕੋਟ ਉਜਾਗਰ ਸਿੰਘ ਬਡਾਲੀ ਖਰੜ ਹਰਪ੍ਰੀਤ ਸਿੰਘ ਮਲੋਟ ਸ਼ਿਵ ਰਾਮ ਕਲੇਰ ਜਗਰਾਉਂ.ਗੁਰਬਚਨ ਸਿੰਘ ਬੱਬੇਹਾਲੀ ਗੁਰਦਾਸਪੁਰ ਵੀਰ ਸਿੰਘ ਲੋਪੋਕੇ ਰਾਜਾਸਾਂਸੀ. ਵਿਰਸਾ ਸਿੰਘ ਵਲਟੋਹਾ ਖੇਮਕਰਨ ਮਨਪ੍ਰੀਤ ਸਿੰਘ ਅਯਾਲੀ ਦਾਖਾ ਸੋਹਨ ਸਿੰਘ ਠੰਡਲ ਚੱਬੇਵਾਲ (ਰਾਖਵਾਂ) ਮਨਤਾਰ ਸਿੰਘ ਬਰਾੜ ਕੋਟਕਪੁਰਾ ਵਰਿੰਦਰ ਸਿੰਘ ਮਾਨ ਗੁਰ ਹਰ
ਸਹਾਇ ਦਿਲਰਾਜ ਭੂੰਦੜ ਸਰਦੂਲਗੜ੍ਹ ਸਰੂਪ ਚੰਦ ਸਿੰਗਲਾ ਬਠਿੰਡਾ ਅਰਬਨ ਮਲਕੀਤ ਸਿੰਘ ਕੀਤੂ ਬਰਨਾਲਾ ਪਰਮਦੀਪ ਸਿੰਘ ਗਿੱਲ ਮੋਗਾ. ਜਨਮੇਜਾ ਸਿੰਘ ਸੇਖੋਂ ਮੌੜ .ਇੰਦਰਬੀਰ ਸਿੰਘ ਬੁਲਾਰੀਆ ਅੰਮ੍ਰਿਤਸਰ ਦੱਖਣੀ ਸਿਕੰਦਰ ਸਿੰਘ ਮਲੂਕਾ ਰਾਮਪੁਰਾ ਫੂਲ .ਅਮਰਜੀਤ ਸਿੰਘ ਸਿੱਧੂ ਤਲਵੰਡੀ ਸਾਬੋ ਅਮਰਪਾਲ ਸਿੰਘ ਬੋਨੀ ਅਜਨਾਲਾ ਸਭਾ ਹਲਕਾ ਲੰਬੀ ਤੋਂ ਪਾਰਟੀ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਤੋਂ ਫਿਰ ਉਮੀਦਵਾਰ ਬਣਾਇਆ ਗਿਆ ਹੈ ਪਰ ਨਾਲ ਹੀ ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਹੁਣ ਬਾਦਲ ਪਰਵਾਰ ਦਾ ਕਿਹੜਾ ਮੈਂਬਰ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਅਪਣੇ ਸ਼ਰੀਕ ਮਨਪ੍ਰੀਤ ਸਿੰਘ ਬਾਦਲ ਨੂੰ ਟੱਕਰ ਦੇਵੇਗਾ। ਜਿਥੇ ਲੰਬੀ ਸੀਟ ਬਾਦਲਾਂ ਲਈ ਇੱਜ਼ਤ ਦਾ ਸਵਾਲ ਹੈ, ਉਥੇ ਹੀ ਗਿੱਦੜਬਾਹਾ ਸੀਟ ਕਿਤੇ ਜ਼ਿਆਦਾ ਵਕਾਰੀ ਤੇ ਇੱਜ਼ਤ ਵਾਲੀ ਬਣੀ ਹੋਈ ਹੈ। ਜਦ ਦਾ ਮਨਪ੍ਰੀਤ ਸਿੰਘ ਬਾਦਲ ਪਰਵਾਰ ਨਾਲੋਂ ਸਿਆਸੀ ਤੌਰ ‘ਤੇ ਵੱਖ ਹੋਇਆ ਹੈ, ਉਸ ਦਿਨ ਤੋਂ ਹੀ ਬਾਦਲ ਪਰਵਾਰ ਦੀ ਨੂੰਹ ਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੋਰਚਾ ਸੰਭਾਲਿਆ ਹੋਇਆ ਹੈ ਜਿਸ ਕਰ ਕੇ ਹਰਸਿਮਰਤ ਗਿੱਦੜਬਾਹਾ ਤੋਂ ਅਕਾਲੀ ਉਮੀਦਵਾਰ ਹੋ ਸਕਦੇ ਹਨ ਤਾਂ ਫਿਰ ਲੰਬੀ ਸੀਟ ਲਈ ਭਰਾਵਾਂ ਵਿਚ ਭਾਵ ਪ੍ਰਕਾਸ਼ ਸਿੰਘ ਬਾਦਲ ਤੇ ਗੁਰਦਾਸ ਸਿੰਘ ਬਾਦਲ ਅਤੇ ਗਿੱਦੜਬਾਹਾ ਲਈ ਦਿਉਰ ਭਰਜਾਈ ਮਨਪ੍ਰੀਤ ਤੇ ਹਰਸਿਮਰਤ ਦਾ ਮੁਕਾਬਲਾ ਹੋ ਸਕਦਾ ਹੈ। ਉਧਰ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿਤੀ। ਸੂਚੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਪਣੇ ਪੁਰਾਣੇ ਹਲਕੇ ਜਲਾਲਾਬਾਦ ਤੋਂ ਹੀ ਚੋਣ ਲੜਨਗੇ ਜਦਕਿ ਸ. ਬਲਵੰਤ ਸਿੰਘ ਰਾਮੂਵਾਲੀਆ ਸਾਬਕਾ ਕੇਂਦਰੀ ਮੰਤਰੀ ਮੋਹਾਲੀ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਬਣਾਏ ਗਏ ਹਨ। ਸਾਬਕਾ ਡਿਪਟੀ ਸਪੀਕਰ ਲੋਕ ਸਭਾ ਸ. ਚਰਨਜੀਤ ਸਿੰਘ ਅਟਵਾਲ ਪਾਇਲ (ਰਾਖਵਾਂ) ਹਲਕੇ ਤੋਂ ਚੋਣ ਲੜਨਗੇ। ਇਸ ਸੂਚੀ ਨਾਲ ਅਕਾਲੀ ਦਲ ਦੇ ਕੁਲ ਉਮੀਦਵਾਰਾਂ ਦੀ ਗਿਣਤੀ 63 ਪਹੁੰਚ ਗਈ ਹੈ। ਨਵੀਂ ਸੂਚੀ ਵਿਚ ਮੌਜੂਦਾ ਵਿਧਾਇਕਾਂ ਦੀ ਗਿਣਤੀ ਪੰਜ, ਸਾਬਕਾ ਵਿਧਾਇਕਾਂ ਦੀ ਗਿਣਤੀ 3, ਸਾਬਕਾ ਮੈਂਬਰ ਪਾਰਲੀਮੈਂਟਾਂ ਦੀ ਗਿਣਤੀ 2 ਅਤੇ ਔਰਤਾਂ ਦੀ ਗਿਣਤੀ 2 ਹੈ। ਪਹਿਲਾਂ ਜਾਰੀ ਕੀਤੀ ਗਈ ਸੂਚੀ ਵਿਚ ਵੀ 6 ਔਰਤਾਂ ਦੇ ਨਾਮ ਸ਼ਾਮਲ ਸਨ। ਇਸ ਨਾਲ ਹੁਣ ਤਕ 8 ਮਹਿਲਾ ਉਮੀਦਵਾਰ ਹੋ ਗਏ ਹਨ ਅਤੇ ਹਾਲੇ 31 ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਇਸ ਸੂਚੀ ਵਿਚ ਪੰਜ ਨਵੇਂ ਚਿਹਰੇ ਵੀ ਸ਼ਾਮਲ ਹਨ। ਸੂਚੀ ਮੁਤਾਬਕ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ, ਗੜ੍ਹਸ਼ੰਕਰ ਤੋਂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮੋਹਾਲੀ ਤੋਂ ਬਲਵੰਤ ਸਿੰਘ ਰਾਮੂਵਾਲੀਆ, ਖੰਨਾ ਤੋਂ ਰਣਜੀਤ ਸਿੰਘ ਤਲਵੰਡੀ, ਪਾਇਲ (ਐਸ. ਸੀ.) ਤੋਂ ਚਰਨਜੀਤ ਸਿੰਘ ਅਟਵਾਲ, ਰਾਏਕੋਟ (ਐਸ. ਸੀ.) ਤੋਂ ਬਿਕਰਮਜੀਤ ਸਿੰਘ ਖ਼ਾਲਸਾ, ਨਿਹਾਲ ਸਿੰਘ ਵਾਲਾ (ਐਸ. ਸੀ.) ਤੋਂ ਬੀਬਾ ਰਜਵਿੰਦਰ ਕੌਰ, ਬੱਲੂਆਣਾ (ਐਸ.ਸੀ.) ਤੋਂ ਗੁਰਤੇਜ ਸਿੰਘ ਘੁਡਿਆਣਾ, ਦਿੜ੍ਹਬਾ (ਐਸ.ਸੀ.) ਤੋਂ ਬਲਬੀਰ ਸਿੰਘ ਘੁੰਨਸ, ਮਹਿਲ ਕਲਾਂ (ਐਸ.ਸੀ.) ਤੋਂ ਗੋਬਿੰਦ ਸਿੰਘ ਕਾਂਝਲਾ, ਧੂਰੀ ਤੋਂ ਗੋਬਿੰਦ ਸਿੰਘ ਲੌਂਗੋਵਾਲ, ਆਦਮਪੁਰ (ਐਸ.ਸੀ.) ਤੋਂ ਪਵਨ ਕੁਮਾਰ ਟੀਨੂੰ, ਚਮਕੌਰ ਸਾਹਿਬ (ਐਸ.ਸੀ.) ਤੋਂ ਬੀਬਾ ਜਗਮੀਤ ਕੌਰ ਸੰਧੂ, ਭੁੱਚੋਂ ਮੰਡੀ (ਐਸ.ਸੀ.) ਤੋਂ ਪ੍ਰੀਤਮ ਸਿੰਘ ਕੋਟਭਾਈ ਅਤੇ ਅਮਰਗੜ੍ਹ ਤੋਂ ਸ. ਇਕਬਾਲ ਸਿੰਘ ਝੂੰਦਾਂ ਪਾਰਟੀ ਬੁਲਾਰੇ ਡਾ. ਦਲਜੀਤ ਸਿੰਘ ਚੀਮਾਂ ਨੂੰ ਰੋਪੜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆਂ ਗਿਆ ਹੈ। ਸੀਨੀਅਰ ਪਾਰਟੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਐਲਾਨਿਆਂ ਗਿਆ ਹੈ। ਦੇਸਰਾਜ ਧੁੱਗਾ ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ , ਸਤਿੰਦਰ ਕੌਰ ਕਰੀਹਾ ਨੂੰ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਤੋਂ , ਹਾਕਮ ਸਿੰਘ ਗੈਸਪੁਰਾ ਮੇਅਰ ਨੂੰ ਲੁਧਿਆਣਾ ਦੱਖਣੀ ਤੋਂ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਬਾਘਾਪੁਰਾਣਾ ਤੋਂ,. ਜਗਦੀਪ ਸਿੰਘ ਚੀਮਾਂ ਨੂੰ ਅਮਲੋ ਤੋਂ ਅਤੇ ਜਸਟਿਸ ਨਿਰਮਲ ਸਿੰਘ ਸਾਬਕਾ ਜੱਜ ਨੂੰ ਬੱਸੀ ਪਠਾਣਾ ਤੋਂ ਉਮੀਦਵਾਰ ਐਲਾਨਿਆਂ ਗਿਆ ਹੈ। ਜਾਰੀ ਲਿਸਟ ਵਿੱਚ ਦੋ ਮੌਜੂਦਾ ਵਿਧਾਇਕਾਂ ਦੇ ਹਲਕੇ ਬਦਲ ਕੇ ਉਹਨਾਂ ਨੂੰ ਇਕ ਦੂਸਰੇ ਹਲਕਿਆਂ ਵਿੱਚੋਂ ਟਿਕਟ ਦਿੱਤੀ ਗਈ ਹੈ। ਇਹ ਬਦਲੇ ਹੋਏ ਹਲਕਿਆਂ ਵਾਲੇ ਵਿਧਾਇਕ ਦੋਵੇਂ ਸੀਨੀਅਰ ਸਾਂਸਦੀ ਸਕੱਤਰ ਸਰਵਣ ਸਿੰਘ ਫਿਲੌਰ ਅਤੇ ਅਵਿਨਾਸ਼ ਚੰਦਰ ਹਨ ਜੋ ਪਹਿਲਾਂ ਕਰਮਵਾਰ ਫਿਲੌਰ ਅਤੇ ਕਰਤਾਰਪੁਰ ਤੋਂ ਚੋਣ ਜਿੱਤੇ ਸਨ। ਨਵੀਂ ਲਿਸਟ ਮੁਤਾਬਿਕ ਅਨੁਸਾਰ ਸਰਵਣ ਸਿੰਘ ਫਿਲੌਰ ਨੂੰ ਕਰਤਾਰਪੁਰ ਹਲਕੇ ਤੋਂ ਅਤੇ ਅਵਿਨਾਸ਼ ਚੰਦਰ ਨੂੰ ਫਿਲੌਰ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਇਹਨਾਂ ਵਿਧਾਇਕਾਂ ਬਾਰੇ ਪਹਿਲਾਂ ਹੀ ਇਹ ਚਰਚਾ ਸੀ ਕਿ ਇਹਨਾਂ ਦੋਵਾਂ ਰਾਖਵੇਂ ਹਲਕਿਆਂ ਵਿੱਚ ਇਹਨਾਂ ਦੀ ਸਥਿਤੀ ਠੀਕ ਨਹੀਂ ਹੈ। ਇਲਾਕੇ ਵਿੱਚ ਵੋਟਰਾਂ ਅਤੇ ਅਕਾਲੀ ਦਲ ਦੇ ਸਥਾਨਿਕ ਨੇਤਾਵਾਂ ਵੱਲੋਂ ਵੀ ਇਹਨਾਂ ਦਾ ਜੋਰਦਾਰ ਵਿਰੋਧ ਹੋ ਰਿਹਾ ਸੀ। ਦੋਵਾਂ ਰਾਖਵੇਂ ਹਲਕਿਆਂ ਦੇ ਲੋਕਾਂ ਦਾ ਪ੍ਰਤੀਕਰਮ ਪਤਾ ਕਰਨ ਤੇ ਇਹ ਦੇਖਿਆ ਗਿਆ ਕਿ ਦੋਵੇਂ ਉਮੀਦਵਾਰਾਂ ਦੇ ਇਲਾਕੇ ਬਦਲਣ ਨਾਲ ਵੀ ਅਕਾਲੀ ਵਰਕਰਾਂ ਅਤੇ ਹਮਾਇਤੀਆਂ ਵਿੱਚ ਕੋਈ ਉਤਸ਼ਾਹ ਨਹੀਂ ਵਧਿਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਕਾਰਜਕਾਲ ਦੌਰਾਨ ਦੋਵਾਂ ਨੇ ਆਪਣੇ ਇਲਾਕਿਆਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਹੈ। ਇਸ ਲਈ ਹਲਕੇ ਬਦਲਣ ਨਾਲ ਇਹਨਾਂ ਦੀ ਕਿਸਮਤ ਬਦਲਣ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ।