ਬਿਹਾਰ ਦੇ ਰੈਜ਼ੀਡੈਂਟ ਕਮਿਸ਼ਨਰ ਵੱਲੋਂ ਘਟਨਾ ਸਥਾਨ ਦਾ ਦੌਰਾ ਜਲੰਧਰ-ਐਤਵਾਰ ਨੂੰ ਜਲੰਧਰ ਦੇ ਸਨਅਤੀ ਕੰਪਲੈਕਸ 'ਚ ਸ਼ੀਤਲ ਫਾਈਬਰ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ 23 ਮੌਤਾਂ ਦੀ ਪੁਸ਼ਟੀ ਹੋ...
Read moreਅੱਜ ਪੰਥਕ ਸੇਵਾ ਲਹਿਰ ਦੇ ਪੰਜ ਪ੍ਰਮੁੱਖ ਸੇਵਾਦਾਰਾਂ ਅਤੇ ਸੈਂਕੜੇ ਸੰਗਤਾਂ ਨੇ ਕਪੂਰਥਲਾ ਜੇਲ੍ਹ ਵਿਚ ਬੀਤੀ 28 ਮਾਰਚ ਤੋਂ ਨਜ਼ਰਬੰਦ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਅਤੇ ਉਨ੍ਹਾਂ ਦੇ...
Read morePeace and law & order to be maintain at all costs Chandigarh , March 28 -The Punjab Chief Minister Mr. Parkash Singh Badal...
Read moreਪੰਜ ਸਿੰਘ ਸਾਹਿਬਾਨ ਨਹੀਂ ਕਰ ਸਕੇ ਦੋ-ਟੁੱਕ ਫੈਸਲਾ, ਕਈ ਪੰਥਕ ਜਥੇਬੰਦੀਆਂ ਨੇ ਸਿੱਧਾ ਸੰਘਰਸ਼ ਆਰੰਭ ਨਾ ਕਰਨ ਦਾ ਕੀਤਾ ਵਿਰੋਧ ਅੰਮ੍ਰਿਤਸਰ-: ਪਟਿਆਲਾ...
Read moreਫ਼ਤਹਿਗੜ੍ਹ ਸਾਹਿਬ.- ਇਕ ਨਵੰਬਰ 1966 ਤੋਂ ਲੈ ਕੇ ਫ਼ਰਵਰੀ 2012 ਤੱਕ ਦੇ ਸਫ਼ਰ ਵਿਚ ਪੰਜਾਬ ਦੀ ਜਨਤਾ ਨੇ 15 ਵਾਰੀਆਂ ‘ਚ 11 ਵਿਅਕਤੀਆਂ ਨੂੰ ਮੁੱਖ ਮੰਤਰੀ ਦੇ...
Read more- ਰਾੜਾ ਸਾਹਿਬ ਸੰਪਰਦਾਇ ਰਾੜਾ ਸਾਹਿਬ-ਗੁਰਦੁਆਰਾ ਕਰਮਸਰ ਰਾੜਾ ਸਾਹਿਬ ਸੰਪਰਦਾਇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸੱਚਖੰਡ ਵਾਸੀ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਚਲਾਈ ਪ੍ਰੰਪਰਾ...
Read moreਵੈਸਟ ਬਰਮਵਿੱਚ:- ਖਬਰ ਅਨੁਸਾਰ 2 ਜਨਵਰੀ ਤੋਂ ਲਾਪਤਾ 20 ਸਾਲਾ ਨੌਜੁਆਨ ਗੁਰਦੀਪ ਸਿੰਘ ਹੇਅਰ ਜੋ ਕਿ ਵੈਸਟ ਬਰਮਵਿੱਚ ਦਾ ਰਹਿਣ ਵਾਲਾ ਹੈ ਦਾ ਮੈਨਚੈਸਟਰ ਵਿੱਚ ਕਤਲ ਕਰ ਦਿੱਤਾ ਗਿਆ। ਗੁਰਦੀਪ...
Read moreਬ੍ਰਮਿੰਘਮ:- ਬੀਤੀ 27-12-2011 ਦਿਨ ਮੰਗਲਵਾਰ ਨੂੰ ਵੁਲਵਰਹੈਂਪਟਨ ਦੇ ਸੈਜਲੀ ਸਟਰੀਟ ਦੇ ਗੁਰੂ ਨਾਨਕ ਗੁਰਦੁਆਰਾ ਵਿਖੇ ਇੰਗਲੈਂਡ ਦੇ ਸਮੂੰਹ ਕਬੱਡੀ ਫੈਡਰੇਸ਼ਨ ਦੇ ਮੈਂਬਰ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਹਾਜ਼ਰ ਹੋਏ...
Read moreਸਮੈਦਿਕ:- ਪਿਛਲੇ ਬੀਤੇ ਐਤਵਾਰ ਮਿਤੀ 11 ਦਸੰਬਰ 2011 ਨੂੰ ਗੁਰਦੁਆਰਾ ਬਾਬਾ ਸੰਗ ਜੀ ਸਮੈਦਿਕ ਵਿੱਚ ਹੋਈਆਂ ਗੁਰੂ ਘਰ ਦੀਆਂ ਚੋਣਾਂ ਵਿੱਚ ਖੰਡਾ ਗਰੁੱਪ ਦੀ ਜਿੱਤ ਹੋਈ। ਇਸ ਤੇ ਗੁਰੂ ਘਰ...
Read moreNew Delhi, March 20-Punjab Chief Minister Mr Parkash Singh Badal today called on the Union Rural Development Minister Mr Jairam Ramesh and demanded that the Union government must include...
Read moreNon-passing of the budget of SGPC by march 31st would create financial chaos and adversely affect the working of more then Gurudwaras falling under its jurisdiction- CM NCTC was...
Read moreਸਰੀ. -ਕਲੋਨਾ ਦੀ ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਵੱਲੋਂ ਸਰੀ ਦੀ ਬਾਸ ਕਟਬਾਲ ਟੀਮ ਦੇ ਖਿਡਾਰੀਆਂ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਹ ਖਿਡੌਣੇ ਪਿਸਤੌਲਾਂ ਸਣੇ ਇਕ ਸੱਬਵੇ ਰੈਸਟੋਰੈਂਟ...
Read more
ਉਚ ਪੱਧਰੀ ਜਾਂਚ ਦੇ ਹੁਕਮ
ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਜੀਤ ਸਿੰਘ ਵੱਲੋਂ ਕੀਤੇ ਗਏ ਆਤਮਦਾਹ ਵਾਲੀ ਥਾਂ ਨੂੰ ਦੇਖਦੇ ਹੋਏ ਲੋਕ। (ਹਾਸ਼ੀਏ ’ਚ) ਜੀਤ ਸਿੰਘ ਦੀ ਪੁਰਾਣੀ ਤਸਵੀਰ।
ਲੁਧਿਆਣਾ-ਸਥਾਨਕ ਮਿੰਨੀ ਸਕੱਤਰੇਤ ਵਿਚ ਦੁਪਹਿਰ ਸੇਵਾ-ਮੁਕਤ ਸਿੱਖਿਆ ਮੁਲਾਜ਼ਮ ਵੱਲੋਂ ਅੱਗ ਲਗਾ ਕੇ ਆਤਮਦਾਹ
ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਘਟਨਾ ਦੀ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਘਟਨਾ ਦੁਪਹਿਰ 12 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਪਿੰਡ ਗੁਰਮ ਦਾ ਰਹਿਣ ਵਾਲਾ 58 ਸਾਲਾ ਜੀਤ ਸਿੰਘ ਪੁੱਤਰ ਮੋਦਨ ਸਿੰਘ ਮਿੰਨੀ ਸਕੱਤਰੇਤ ਵਿਚ ਆਇਆ। ਉਸ ਦੇ ਹੱਥ ਵਿਚ ਕੁਝ ਫਾਈਲਾਂ ਅਤੇ ਇਕ ਪੈਟਰੋਲ ਦੀ ਬੋਤਲ ਫੜੀ ਹੋਈ ਸੀ। ਉਹ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਜਾਣ ਵਾਲੀਆਂ ਪੌੜੀਆਂ ਦੇ ਸਾਹਮਣੇ ਖੜ੍ਹਾ ਹੋ ਗਿਆ ਤੇ ਉਥੇ ਉਸਨੇ ਆਪਣੇ ਆਪ ’ਤੇ ਪੈਟਰੋਲ ਪਾ ਲਿਆ ਤੇ ਅੱਗ ਲਗਾ ਦਿੱਤੀ। ਅੱਖੀਂ ਦੇਖਣ ਵਾਲਿਆਂ ਮੁਤਾਬਿਕ ਬੁਰੀ ਤਰ੍ਹਾਂ ਨਾਲ ਝੁਲਸਿਆ ਜੀਤ ਸਿੰਘ ਉਥੇ ਕਾਫ਼ੀ ਸਮੇਂ ਤੱਕ ਤੜਫ਼ਦਾ ਰਿਹਾ ਕੁਝ ਲੋਕਾਂ ਨੇ ਉਸ ’ਤੇ ਆਪਣੇ ਕੋਟ ਉਤਾਰਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਾ ਹੋਏ। ਮੌਕੇ ’ਤੇ ਪਹੁੰਚੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਪੰਥ ਅਕਾਲੀ ਤਰਨਾ ਦਲ ਦੀ ਕਾਰ ਵਿਚ ਪਾ ਕੇ ਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ। ਭਾਵੇਂ ਕਿ ਇਹ ਘਟਨਾ ਪੁਲਿਸ ਮੁੱਖ ਦਫ਼ਤਰ ਤੋਂ ਕੁਝ ਹੀ ਦੂਰੀ ’ਤੇ ਵਾਪਰੀ ਪਰ ਸੂਚਨਾ ਮਿਲਣ ਦੇ ਬਾਵਜੂਦ ਉੱਚ ਪੁਲਿਸ ਅਧਿਕਾਰੀ ਕਾਫੀ ਦੇਰੀ ਨਾਲ ਉੱਥੇ ਪਹੁੰਚੇ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਸੀ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਜੀਤ ਸਿੰਘ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਜਾਂਦੀ ਤਾਂ ਸ਼ਾਇਦ ਉਸਦੀ ਜਾਨ ਬਚ ਸਕਦੀ ਸੀ। ਨਾਜ਼ੁਕ ਹਾਲਤ ’ਚ ਜੀਤ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਕੁਝ ਦੇਰ ਬਾਅਦ ਹੀ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਡਾਕਟਰਾਂ ਅਨੁਸਾਰ ਜੀਤ ਸਿੰਘ 100 ਫੀਸਦੀ ਸੜ ਚੁੱਕਾ ਸੀ। ਸੂਚਨਾ ਮਿਲਦੇ ਉੱਚ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਉਸਦੇ ਕਬਜ਼ੇ ਵਿਚੋਂ ਇਕ ਚਿੱਠੀ ਬਰਾਮਦ ਕੀਤੀ ਹੈ, ਪਰ ਪੁਲਿਸ ਵੱਲੋਂ ਉਸਦੇ ਵੇਰਵੇ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਪਰ ਸੂਤਰਾਂ ਅਨੁਸਾਰ ਚਿੱਠੀ ਵਿਚ ਉਸਨੇ ਉਸਦੇ ਖਿਲਾਫ਼ ਹੋਏ ਇਕ ਫੈਸਲੇ ਦਾ ਜ਼ਿਕਰ ਕੀਤਾ ਹੈ। ਉਸ ਲਿਖਿਆ ਹੈ ਕਿ ‘ਇਹ ਫੈਸਲਾ ਗਰੀਬ ਪਰਿਵਾਰ ਨਾਲ ਕੀਤਾ ਜਬਰ ਹੈ, ਜੇਕਰ ਦੇਸ਼ ਵਿਚ ਕਾਨੂੰਨ ਹੁੰਦਾ ਤਾਂ ਗਰੀਬ ਪਰਿਵਾਰ ਨਾਲ ਇਹ ਫੈਸਲਾ ਨਹੀਂ ਹੁੰਦਾ’ ਇਹ ਚਿੱਠੀ ਹਾਲਾਂਕਿ ਪ੍ਰੈਸ ਨੂੰ ਸੰਬੋਧਨ ਕੀਤੀ ਗਈ ਸੀ, ਪਰ ਪੁਲਿਸ ਵੱਲੋਂ ਇਸ ਬਾਰੇ ਲਿਖਤੀ ਜਾਣਕਾਰੀ ਨਹੀਂ ਦਿੱਤੀ ਗਈ। ਅਧਿਕਾਰੀ ਹੁਣ ਉਸ ਫੈਸਲੇ ਬਾਰੇ ਪਤਾ ਲਗਾ ਰਹੇ ਹਨ। ਪੁਲਿਸ ਕਮਿਸ਼ਨਰ ਈਸ਼ਵਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਸਬੰਧੀ ਮ੍ਰਿਤਕ ਦੇ ਲੜਕੇ ਵਰਿੰਦਰ ਸਿੰਘ ਪਾਸੋਂ ਪੁੱਛ ਪੜਤਾਲ ਕੀਤੀ ਹੈ, ਪਰ ਉਸਨੂੰ ਵੀ ਫੈਸਲੇ ਬਾਰੇ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਇਸ ਸਬੰਧੀ ਧਾਰਾ 174 ਅਧੀਨ ਕਾਰਵਾਈ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਰ ਵੀ ਜੇਕਰ ਇਸ ਮਾਮਲੇ ਵਿਚ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਡਿਪਟੀ ਕਮਿਸ਼ਨਰ ਰਾਹੁਲ ਤਿਵਾੜੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਸਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਏ. ਡੀ. ਸੀ. ਐਸ. ਆਰ. ਕਲੇਰ ਨੂੰ ਜਾਂਚ ਕਰਨ ਉਪਰੰਤ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰ ਹਰਭਜਨ ਰਾਮ ਨੇ ਇਸ ਘਟਨਾ ਨੂੰ ਅਤਿ ਦੁਖਦਾਈ ਦੱਸਦਿਆਂ ਕਿਹਾ ਕਿ ਜੀਤ ਸਿੰਘ ਇਸ ਸਾਲ 30 ਅਪ੍ਰੈਲ ਨੂੰ ਸੇਵਾ ਮੁਕਤ ਹੋਇਆ ਸੀ, ਉਹ ਡੇਹਲੋਂ ਦੇ ਸਰਕਾਰੀ ਸਕੂਲ ਵਿਚ ਸੀਨੀਅਰ ਲੈਬ ਅਟੈਂਡੈਂਟ ਸੀ। ਉਨ੍ਹਾਂ ਦੱਸਿਆ ਕਿ ਉਸਦੀ ਪੈਨਸ਼ਨ ਅਤੇ ਹੋਰ ਫੰਡਾਂ ਸਬੰਧੀ ਮਹਿਕਮੇ ਵੱਲੋਂ ਪੁਰੀਆਂ ਕਾਰਵਾਈਆਂ ਮੁਕੰਮਲ ਕਰ ਦਿੱਤੀਆਂ ਗਈਆਂ ਸਨ, ਉਨ੍ਹਾਂ ਵੀ ਚਿੱਠੀ ਵਿਚ ਲਿਖੇ ਫੈਸਲੇ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ।
