ਬਿਹਾਰ ਦੇ ਰੈਜ਼ੀਡੈਂਟ ਕਮਿਸ਼ਨਰ ਵੱਲੋਂ ਘਟਨਾ ਸਥਾਨ ਦਾ ਦੌਰਾ ਜਲੰਧਰ-ਐਤਵਾਰ ਨੂੰ ਜਲੰਧਰ ਦੇ ਸਨਅਤੀ ਕੰਪਲੈਕਸ 'ਚ ਸ਼ੀਤਲ ਫਾਈਬਰ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ 23 ਮੌਤਾਂ ਦੀ ਪੁਸ਼ਟੀ ਹੋ...
Read moreਅੱਜ ਪੰਥਕ ਸੇਵਾ ਲਹਿਰ ਦੇ ਪੰਜ ਪ੍ਰਮੁੱਖ ਸੇਵਾਦਾਰਾਂ ਅਤੇ ਸੈਂਕੜੇ ਸੰਗਤਾਂ ਨੇ ਕਪੂਰਥਲਾ ਜੇਲ੍ਹ ਵਿਚ ਬੀਤੀ 28 ਮਾਰਚ ਤੋਂ ਨਜ਼ਰਬੰਦ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਅਤੇ ਉਨ੍ਹਾਂ ਦੇ...
Read morePeace and law & order to be maintain at all costs Chandigarh , March 28 -The Punjab Chief Minister Mr. Parkash Singh Badal...
Read moreਪੰਜ ਸਿੰਘ ਸਾਹਿਬਾਨ ਨਹੀਂ ਕਰ ਸਕੇ ਦੋ-ਟੁੱਕ ਫੈਸਲਾ, ਕਈ ਪੰਥਕ ਜਥੇਬੰਦੀਆਂ ਨੇ ਸਿੱਧਾ ਸੰਘਰਸ਼ ਆਰੰਭ ਨਾ ਕਰਨ ਦਾ ਕੀਤਾ ਵਿਰੋਧ ਅੰਮ੍ਰਿਤਸਰ-: ਪਟਿਆਲਾ...
Read moreਫ਼ਤਹਿਗੜ੍ਹ ਸਾਹਿਬ.- ਇਕ ਨਵੰਬਰ 1966 ਤੋਂ ਲੈ ਕੇ ਫ਼ਰਵਰੀ 2012 ਤੱਕ ਦੇ ਸਫ਼ਰ ਵਿਚ ਪੰਜਾਬ ਦੀ ਜਨਤਾ ਨੇ 15 ਵਾਰੀਆਂ ‘ਚ 11 ਵਿਅਕਤੀਆਂ ਨੂੰ ਮੁੱਖ ਮੰਤਰੀ ਦੇ...
Read more- ਰਾੜਾ ਸਾਹਿਬ ਸੰਪਰਦਾਇ ਰਾੜਾ ਸਾਹਿਬ-ਗੁਰਦੁਆਰਾ ਕਰਮਸਰ ਰਾੜਾ ਸਾਹਿਬ ਸੰਪਰਦਾਇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸੱਚਖੰਡ ਵਾਸੀ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਚਲਾਈ ਪ੍ਰੰਪਰਾ...
Read moreਵੈਸਟ ਬਰਮਵਿੱਚ:- ਖਬਰ ਅਨੁਸਾਰ 2 ਜਨਵਰੀ ਤੋਂ ਲਾਪਤਾ 20 ਸਾਲਾ ਨੌਜੁਆਨ ਗੁਰਦੀਪ ਸਿੰਘ ਹੇਅਰ ਜੋ ਕਿ ਵੈਸਟ ਬਰਮਵਿੱਚ ਦਾ ਰਹਿਣ ਵਾਲਾ ਹੈ ਦਾ ਮੈਨਚੈਸਟਰ ਵਿੱਚ ਕਤਲ ਕਰ ਦਿੱਤਾ ਗਿਆ। ਗੁਰਦੀਪ...
Read moreਬ੍ਰਮਿੰਘਮ:- ਬੀਤੀ 27-12-2011 ਦਿਨ ਮੰਗਲਵਾਰ ਨੂੰ ਵੁਲਵਰਹੈਂਪਟਨ ਦੇ ਸੈਜਲੀ ਸਟਰੀਟ ਦੇ ਗੁਰੂ ਨਾਨਕ ਗੁਰਦੁਆਰਾ ਵਿਖੇ ਇੰਗਲੈਂਡ ਦੇ ਸਮੂੰਹ ਕਬੱਡੀ ਫੈਡਰੇਸ਼ਨ ਦੇ ਮੈਂਬਰ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਹਾਜ਼ਰ ਹੋਏ...
Read moreਸਮੈਦਿਕ:- ਪਿਛਲੇ ਬੀਤੇ ਐਤਵਾਰ ਮਿਤੀ 11 ਦਸੰਬਰ 2011 ਨੂੰ ਗੁਰਦੁਆਰਾ ਬਾਬਾ ਸੰਗ ਜੀ ਸਮੈਦਿਕ ਵਿੱਚ ਹੋਈਆਂ ਗੁਰੂ ਘਰ ਦੀਆਂ ਚੋਣਾਂ ਵਿੱਚ ਖੰਡਾ ਗਰੁੱਪ ਦੀ ਜਿੱਤ ਹੋਈ। ਇਸ ਤੇ ਗੁਰੂ ਘਰ...
Read moreNew Delhi, March 20-Punjab Chief Minister Mr Parkash Singh Badal today called on the Union Rural Development Minister Mr Jairam Ramesh and demanded that the Union government must include...
Read moreNon-passing of the budget of SGPC by march 31st would create financial chaos and adversely affect the working of more then Gurudwaras falling under its jurisdiction- CM NCTC was...
Read moreਸਰੀ. -ਕਲੋਨਾ ਦੀ ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਵੱਲੋਂ ਸਰੀ ਦੀ ਬਾਸ ਕਟਬਾਲ ਟੀਮ ਦੇ ਖਿਡਾਰੀਆਂ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਹ ਖਿਡੌਣੇ ਪਿਸਤੌਲਾਂ ਸਣੇ ਇਕ ਸੱਬਵੇ ਰੈਸਟੋਰੈਂਟ...
Read more

ਇੰਡੀਅਨ ਮੁਜਾਹਦੀਨ ਨੇ ਜ਼ਿੰਮੇਵਾਰੀ ਲਈ
ਵਾਰਾਨਸੀ (ਉੱਤਰ ਪ੍ਰਦੇਸ਼) ’ਚ ਬੰਬ ਧਮਾਕੇ ਵਾਲੀ ਥਾਂ ਦਾ ਮੁਆਇਨਾ ਕਰਦੇ ਉੱਚ-ਅਧਿਕਾਰੀ। (ਵਿਚਕਾਰ) ਹਸਪਤਾਲ ’ਚ ਇਲਾਜ ਲਈ ਲਿਆਂਦੀ ਗਈ ਇਕ ਜ਼ਖ਼ਮੀ ਔਰਤ। (ਸੱਜੇ) ਧਮਾਕੇ ਵਾਲੀ ਥਾਂ ’ਤੇ ਬੰਬ ਲੱਭਣ ’ਚ ਮਾਹਿਰ ਦਸਤੇ ਦੇ ਮੈਂਬਰ ਤਫਤੀਸ਼ ਕਰਦੇ ਹੋਏ।
ਵਾਰਾਨਸੀ-ਵਾਰਾਨਸੀ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਗੰਗਾ ਕਿਨਾਰੇ ਹੋਏ ਬੰਬ ਧਮਾਕੇ ਵਿਚ ਇਕ ਦੋ ਸਾਲਾ ਬੱਚੀ ਦੀ ਮੌਤ ਹੋ ਗਈ ਜਦਕਿ 25 ਸ਼ਰਧਾਲੂ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚ ਇਕ ਇਟਲੀ ਤੇ ਇਕ ਫਰਾਂਸ ਦਾ ਨਾਗਰਿਕ ਵੀ ਸ਼ਾਮਿਲ ਹੈ। ਧਮਾਕਾ ਗੰਗਾ ਦੀ ਆਰਤੀ ਵੇਲੇ ਹੋਇਆ। ਧਮਾਕੇ ਵਿਚ ਮਾਰੀ ਗਈ ਬੱਚੀ ਦੀ ਪਛਾਣ ਸਰਿਤਾ ਸ਼ਰਮਾ ਵਜੋਂ ਹੋਈ ਹੈ ਜੋ ਆਪਣੀ ਮਾਂ ਨਾਲ ਪ੍ਰਾਥਨਾ ਵਿਚ ਹਿੱਸਾ ਲੈਣ ਆਈ ਸੀ। ਇਸੇ ਦੌਰਾਨ ਵਾਰਾਨਸੀ ਬੰਬ ਧਮਾਕੇ ਦੇ ਮੱਦੇਨਜ਼ਰ ਦੇਸ਼ ਭਰ ’ਚ ਹਾਈ ਅਲਰਟ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸੇ ਦੌਰਾਨ ਅੱਤਵਾਦੀ ਜਥੇਬੰਦੀ ਇੰਡੀਅਨ ਮੁਜਾਹਦੀਨ ਨੇ ਉਕਤ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।
ਦਸ਼ਵਮੇਘ ਘਾਟ ’ਤੇ ਹੋਇਆ ਧਮਾਕਾ
ਪੁਲਿਸ ਅਨੁਸਾਰ ਗੰਗਾ ਘਾਟ ਕਿਨਾਰੇ ਦਸ਼ਵਮੇਘ ਘਾਟ ਇਲਾਕੇ ਵਿਚ ਸ਼ਾਮ 6 ਵੱਜ ਕੇ 20 ਮਿੰਟ ’ਤੇ ਉਦੋਂ ਧਮਾਕਾ ਹੋਇਆ ਜਦੋਂ ਇਥੇ ਹਜ਼ਾਰਾਂ ਸ਼ਰਧਾਲੂ ਗੰਗਾ ਦੀ ਆਰਤੀ ਲਈ ਇਕੱਠੇ ਹੋਏ ਸਨ। ਵਧੀਕ ਡਾਇਰੈਕਟਰ ਜਨਰਲ ਬਰਿਜ ਲਾਲ ਨੇ ਲਖਨਊ ਵਿਚ ਦੱਸਿਆ ਕਿ ਘਾਟ ਦੀਆਂ ਪੌੜੀਆਂ ਵਿਚ ਧਮਾਕਾਖੇਜ ਸਮੱਗਰੀ ਰੱਖੀ ਗਈ ਸੀ। ਕੁਝ ਧਮਾਕਾਖੇਜ ਸਮੱਗਰੀ ਇਕ ਡਸਟਬਿਨ ਵਿਚੋਂ ਬਰਾਮਦ ਹੋਇਆ ਹੈ। ਧਮਾਕੇ ਤੋਂ ਬਾਅਦ ਚਾਰੇ-ਪਾਸੇ ਭਗਦੜ ਮੱਚ ਗਈ। ਪੁਲਿਸ ਨੇ ਸਮੁੱਚੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਘਟਨਾ ਵਾਲੀ ਥਾਂ ਤੋਂ ਦੋ ਜ਼ਿੰਦਾ ਬੰਬ ਬਰਾਮਦ ਕੀਤੇ ਗਏ ਹਨ। ਸੂਤਰਾਂ ਅਨੁਸਾਰ ਬੰਬ ਧਮਾਕਾ ਟਾਈਮਰ ਦੀ ਮਦਦ ਨਾਲ ਕੀਤਾ ਗਿਆ। ਵਾਰਾਨਸੀ ਦੇ ਆਈ. ਜੀ. ਸ੍ਰੀ ਆਰ. ਪੀ. ਸਿੰਘ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਸੀਨੀਅਰ ਪੁਲਿਸ ਤੇ ਪ੍ਰਸ਼ਾਸਨ ਅਧਿਕਾਰੀਆਂ ਦੀ ਮੀਟਿੰਗ ਸੱਦੀ ਜਿਸ ਵਿਚ ਸਥਿਤੀ ’ਤੇ ਕਾਬੂ ਪਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੁਝ ਲੋਕ ਧਮਾਕੇ ਵਿਚ ਜ਼ਖ਼ਮੀ ਹੋਏ ਜਦਕਿ ਕੁਝ ਲੋਕ ਧਮਾਕੇ ਬਾਅਦ ਮੱਚੀ ਭਗਦੜ ਕਾਰਨ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਵਾਰਾਨਸੀ ਦੇ ਘਾਟਾਂ ’ਤੇ ਗੰਗਾ ਆਰਤੀ ਵਿਚ ਸ਼ਾਮਿਲ ਹੋਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੁੰਦੇ ਹਨ। ਅੱਜ ਵੀ ਆਰਤੀ ਦੌਰਾਨ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।
ਮੁੰਬਈ, ਹੈਦਰਾਬਾਦ, ਦਿੱਲੀ ’ਚ ਰੈੱਡ-ਅਲਰਟ
ਇਸ ਦੌਰਾਨ ਪੂਰੇ ਉੱਤਰ ਪ੍ਰਦੇਸ਼ ਸਮੇਤ ਮੁੰਬਈ, ਹੈਦਰਾਬਾਦ, ਗੁਜਰਾਤ, ਦਿੱਲੀ, ਬੰਗਲੌਰ ਆਦਿ ਸ਼ਹਿਰਾਂ ਵਿਚ ਰੈੱਡ-ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਰਿਪੋਰਟ ਮੰਗੀ
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਸਬੰਧੀ ਗ੍ਰਹਿ ਮੰਤਰਾਲੇ ਕੋਲੋਂ ਵਿਸਥਾਰਤ ਰਿਪੋਰਟ ਮੰਗਦਿਆਂ ਦੇਸ਼ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਜਿਥੇ ਭਾਜਪਾ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਥੇ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਵੀ ਧਮਾਕੇ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਘਟਨਾ ਤੋਂ ਮੁਲਕ ਦੇ ਕਈ ਹਿੱਸਿਆਂ ਵਿਚ ਅਤਿ-ਚੌਕਸੀ ਰੱਖਣ ਦੇ ਹੁਕਮ ਦਿੰਦਿਆਂ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ। ਵਾਰਾਨਸੀ ਧਮਾਕੇ ਦੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਗ੍ਰਹਿ ਮੰਤਰਾਲੇ ਤੋਂ ਰਿਪੋਰਟ ਮੰਗ ਕੇ ਹਿਦਾਇਤ ਕੀਤੀ ਹੈ ਕਿ ਸਥਿਤੀ ’ਤੇ ਨਜ਼ਰ ਰੱਖੀ ਜਾਵੇ।
ਸਰਕਾਰ ਜ਼ਿੰਮੇਵਾਰ-ਭਾਜਪਾ
ਭਾਜਪਾ ਦੇ ਉਪ-ਪ੍ਰਧਾਨ ਮੁਖ਼ਤਾਰ ਅੱਬਾਸ ਨੱਕਵੀ ਨਵੀਂ ਦਿੱਲੀ ਵਿਚ ਇਸ ਘਟਨਾ ਨੂੰ ਬੁਜ਼ਦਿਲੀ ਵਾਲੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਇਸੇ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਨਰਲ ਸਕੱਤਰ ਪ੍ਰਵੀਨ ਤੋਗੜੀਆ ਨੇ ਵਾਰਾਨਸੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਕਾਸ਼ੀ ਨੂੰ ‘ਸੁਰੱਖਿਅਤ ਧਾਰਮਿਕ ਸ਼ਹਿਰ’ ਦਾ ਦਰਜਾ ਦੇ ਕੇ ਇਥੇ ਗੈਰ-ਹਿੰਦੂਆਂ ’ਤੇ ਪਾਬੰਦੀ ਲਾਉਣੀ ਚਾਹੀਦੀ ਹੈ।
ਮਾਇਆਵਤੀ ਨੇ ਹੰਗਾਮੀ ਮੀਟਿੰਗ ਸੱਦੀ
ਵਾਰਾਨਸੀ ਧਮਾਕੇ ਬਾਅਦ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਲਖਨਊ ਦੇਰ ਰਾਤ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਰਾਹਤ ਕਾਰਜਾਂ ਵਿਚ ਜੁੱਟਣ ਲਈ ਕਿਹਾ। ਮੁੱਖ ਮੰਤਰੀ ਮਾਇਆਵਤੀ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਹੋਏ ਨੁਕਸਾਨ ਦਾ ਪਤਾ ਲਾਉਣ ਲਈ ਕਿਹਾ ਤਾਂ ਜੋ ਵਿੱਤੀ ਮਦਦ ਦਿੱਤੀ ਜਾ ਸਕੇ।
ਮਾਹੌਲ ਵਿਗਾੜਨ ਦੀ ਸਾਜ਼ਿਸ਼-ਚਿਦੰਬਰਮ
ਨਵੀਂ ਦਿੱਲੀ : ਵਾਰਾਨਸੀ ਧਮਾਕੇ ਦੀ ਨਿੰਦਾ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਇਹ ਧਮਾਕਾ ਦੇਸ਼ ਵਿਚ ਸ਼ਾਂਤੀ ਤੇ ਸਦਭਾਵਨਾ ਦੇ ਮਾਹੌਲ ਨੂੰ ਵਿਗਾੜਨ ਦਾ ਯਤਨ ਹੈ। ਇਸੇ ਲਈ ਕੁਝ ਗੁੰਮਰਾਹ ਤੱਤਾਂ ਨੇ ਧਮਾਕਾ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਕ ਭਰ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ।
ਇੰਡੀਅਨ ਮੁਜਾਹਦੀਨ ਨੇ ਜ਼ਿੰਮੇਵਾਰੀ ਲਈ
ਇਸ ਦੌਰਾਨ ਅੱਤਵਾਦੀ ਜਥੇਬੰਦੀ ਇੰਡੀਅਨ ਮੁਜਾਹਦੀਨ ਨੇ ਮੀਡੀਆ ਨੂੰ ਭੇਜੇ ‘ਈ-ਮੇਲ’ ਸੁਨੇਹੇ ਵਿਚ ਬੰਬ ਧਮਾਕੇ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਕਿਹਾ ਕਿ ਜਥੇਬੰਦੀ ਨੇ 1992 ਵਿਚ ਬਾਬਰੀ ਮਸਜਿਦ ਢਾਹੇ ਜਾਣ ਦੀ ਘਟਨਾ ’ਤੇ ਵਿਰੋਧ ਜਤਾਉਣ ਲਈ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਇੰਡੀਅਨ ਮੁਜਾਹਦੀਨ ਨੇ ਛੇਤੀ ਹੀ ਅਜਿਹੇ ਹੋਰ ਧਮਾਕੇ ਕਰਨ ਦੀ ਚਿਤਾਵਨੀ ਦਿੱਤੀ ਹੈ। ਪੰਜ ਸਫ਼ਿਆਂ ਦੇ ਈ-ਮੇਲ ਸੁਨੇਹੇ ਵਿਚ ਜਥੇਬੰਦੀ ਨੇ ਰਾਮ ਜਨਮ ਭੂਮੀ ਬਾਬਰੀ ਮਸਜਿਦ ਢਾਹੇ ਜਾਣ ਸਬੰਧੀ ਇਲਾਹਾਬਾਦ ਹਾਈਕੋਰਟ ਦੇ ਫ਼ੈਸਲੇ ਅਤੇ ਗੁਜਰਾਤ ਦੰਗਿਆਂ ਦੇ ਮਾਮਲੇ ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ‘ਕਲੀਨ ਚਿੱਟ’ ਦਿੱਤੇ ਜਾਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਜਥੇਬੰਦੀ ਨੇ ਈ-ਮੇਲ ਸੁਨੇਹੇ ਵਿਚ ਮੁਲਕ ਦੇ ਕਈ ਹਿੱਸਿਆਂ ਵਿਚ ਕਸ਼ਮੀਰੀ ਨੇਤਾਵਾਂ ਦੀ ਖਿੱਚ-ਧੂਹ ਕੀਤੇ ਜਾਣ ਦੀਆਂ ਘਟਨਾਵਾਂ ਦੀ ਜ਼ਿਕਰ ਵੀ ਕੀਤਾ ਹੈ।
