ਬਿਹਾਰ ਦੇ ਰੈਜ਼ੀਡੈਂਟ ਕਮਿਸ਼ਨਰ ਵੱਲੋਂ ਘਟਨਾ ਸਥਾਨ ਦਾ ਦੌਰਾ ਜਲੰਧਰ-ਐਤਵਾਰ ਨੂੰ ਜਲੰਧਰ ਦੇ ਸਨਅਤੀ ਕੰਪਲੈਕਸ 'ਚ ਸ਼ੀਤਲ ਫਾਈਬਰ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ 23 ਮੌਤਾਂ ਦੀ ਪੁਸ਼ਟੀ ਹੋ...
Read moreਅੱਜ ਪੰਥਕ ਸੇਵਾ ਲਹਿਰ ਦੇ ਪੰਜ ਪ੍ਰਮੁੱਖ ਸੇਵਾਦਾਰਾਂ ਅਤੇ ਸੈਂਕੜੇ ਸੰਗਤਾਂ ਨੇ ਕਪੂਰਥਲਾ ਜੇਲ੍ਹ ਵਿਚ ਬੀਤੀ 28 ਮਾਰਚ ਤੋਂ ਨਜ਼ਰਬੰਦ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਅਤੇ ਉਨ੍ਹਾਂ ਦੇ...
Read morePeace and law & order to be maintain at all costs Chandigarh , March 28 -The Punjab Chief Minister Mr. Parkash Singh Badal...
Read moreਪੰਜ ਸਿੰਘ ਸਾਹਿਬਾਨ ਨਹੀਂ ਕਰ ਸਕੇ ਦੋ-ਟੁੱਕ ਫੈਸਲਾ, ਕਈ ਪੰਥਕ ਜਥੇਬੰਦੀਆਂ ਨੇ ਸਿੱਧਾ ਸੰਘਰਸ਼ ਆਰੰਭ ਨਾ ਕਰਨ ਦਾ ਕੀਤਾ ਵਿਰੋਧ ਅੰਮ੍ਰਿਤਸਰ-: ਪਟਿਆਲਾ...
Read moreਫ਼ਤਹਿਗੜ੍ਹ ਸਾਹਿਬ.- ਇਕ ਨਵੰਬਰ 1966 ਤੋਂ ਲੈ ਕੇ ਫ਼ਰਵਰੀ 2012 ਤੱਕ ਦੇ ਸਫ਼ਰ ਵਿਚ ਪੰਜਾਬ ਦੀ ਜਨਤਾ ਨੇ 15 ਵਾਰੀਆਂ ‘ਚ 11 ਵਿਅਕਤੀਆਂ ਨੂੰ ਮੁੱਖ ਮੰਤਰੀ ਦੇ...
Read more- ਰਾੜਾ ਸਾਹਿਬ ਸੰਪਰਦਾਇ ਰਾੜਾ ਸਾਹਿਬ-ਗੁਰਦੁਆਰਾ ਕਰਮਸਰ ਰਾੜਾ ਸਾਹਿਬ ਸੰਪਰਦਾਇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸੱਚਖੰਡ ਵਾਸੀ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਚਲਾਈ ਪ੍ਰੰਪਰਾ...
Read moreਵੈਸਟ ਬਰਮਵਿੱਚ:- ਖਬਰ ਅਨੁਸਾਰ 2 ਜਨਵਰੀ ਤੋਂ ਲਾਪਤਾ 20 ਸਾਲਾ ਨੌਜੁਆਨ ਗੁਰਦੀਪ ਸਿੰਘ ਹੇਅਰ ਜੋ ਕਿ ਵੈਸਟ ਬਰਮਵਿੱਚ ਦਾ ਰਹਿਣ ਵਾਲਾ ਹੈ ਦਾ ਮੈਨਚੈਸਟਰ ਵਿੱਚ ਕਤਲ ਕਰ ਦਿੱਤਾ ਗਿਆ। ਗੁਰਦੀਪ...
Read moreਬ੍ਰਮਿੰਘਮ:- ਬੀਤੀ 27-12-2011 ਦਿਨ ਮੰਗਲਵਾਰ ਨੂੰ ਵੁਲਵਰਹੈਂਪਟਨ ਦੇ ਸੈਜਲੀ ਸਟਰੀਟ ਦੇ ਗੁਰੂ ਨਾਨਕ ਗੁਰਦੁਆਰਾ ਵਿਖੇ ਇੰਗਲੈਂਡ ਦੇ ਸਮੂੰਹ ਕਬੱਡੀ ਫੈਡਰੇਸ਼ਨ ਦੇ ਮੈਂਬਰ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਹਾਜ਼ਰ ਹੋਏ...
Read moreਸਮੈਦਿਕ:- ਪਿਛਲੇ ਬੀਤੇ ਐਤਵਾਰ ਮਿਤੀ 11 ਦਸੰਬਰ 2011 ਨੂੰ ਗੁਰਦੁਆਰਾ ਬਾਬਾ ਸੰਗ ਜੀ ਸਮੈਦਿਕ ਵਿੱਚ ਹੋਈਆਂ ਗੁਰੂ ਘਰ ਦੀਆਂ ਚੋਣਾਂ ਵਿੱਚ ਖੰਡਾ ਗਰੁੱਪ ਦੀ ਜਿੱਤ ਹੋਈ। ਇਸ ਤੇ ਗੁਰੂ ਘਰ...
Read moreNew Delhi, March 20-Punjab Chief Minister Mr Parkash Singh Badal today called on the Union Rural Development Minister Mr Jairam Ramesh and demanded that the Union government must include...
Read moreNon-passing of the budget of SGPC by march 31st would create financial chaos and adversely affect the working of more then Gurudwaras falling under its jurisdiction- CM NCTC was...
Read moreਸਰੀ. -ਕਲੋਨਾ ਦੀ ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਵੱਲੋਂ ਸਰੀ ਦੀ ਬਾਸ ਕਟਬਾਲ ਟੀਮ ਦੇ ਖਿਡਾਰੀਆਂ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਹ ਖਿਡੌਣੇ ਪਿਸਤੌਲਾਂ ਸਣੇ ਇਕ ਸੱਬਵੇ ਰੈਸਟੋਰੈਂਟ...
Read more
ਅਹਿਮਦਾਬਾਦ-ਇਕ ਵਿਸ਼ੇਸ਼ ਅਦਾਲਤ ਨੇ ਗੋਧਰਾ ਮਾਮਲੇ, ਜਿਸ ਵਿਚ ਇਕ ਰੇਲ ਡੱਬੇ ਨੂੰ ਲੱਗੀ ਅੱਗ ਵਿਚ ਸੜਕੇ 59 ਵਿਅਕਤੀ ਮਾਰੇ ਗਏ ਸਨ, ਦਾ ਫੈਸਲਾ ਸੁਣਾਉਂਦੇ ਹੋਏ 31 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦ ਕਿ ਮੁਖ ਦੋਸ਼ੀ ਮੌਲਵੀ ਉਮਰਜੀ ਸਮੇਤ 63
ਹੋਰਨਾਂ ਨੂੰ ਬਰੀ ਕਰ ਦਿੱਤਾ ਹੈ। 9 ਸਾਲ ਪਹਿਲਾਂ 27 ਫਰਵਰੀ 2002 ਨੂੰ ਗੋਧਰਾ ਰੇਲਵੇ ਸਟੇਸ਼ਨ ਨੇੜੇ ਵਾਪਰੇ ਇਸ ਹੱਤਿਆ ਕਾਂਡ ਵਿਚ ਰੇਲ ਗੱਡੀ ਦੇ ਇਕ ਸਲੀਪਰ ਡੱਬੇ ਨੂੰ ਅੱਗ ਲਾ ਦਿੱਤੀ ਗਈ ਸੀ ਜਿਸ ਵਿਚ ਅਯੁੱਧਿਆ ਤੋਂ ਆ ਰਹੇ ਕਾਰ ਸੇਵਕ ਸਵਾਰ ਸਨ। ਇਸ ਘਟਨਾ ਤੋਂ ਬਾਅਦ ਗੁਜਰਾਤ ਵਿਚ ਭਿਆਨਕ ਫਿਰਕੂ ਦੰਗੇ ਭੜਕ ਉ੍ਯੱਠੇ ਸਨ ਜਿਨ੍ਹਾਂ ਵਿਚ 1000 ਤੋਂ ਵਧ ਲੋਕ ਮਾਰੇ ਗਏ ਸਨ। ਸੈਸ਼ਨ ਜੱਜ ਪੀ.ਆਰ ਪਟੇਲ ਜਿਨ੍ਹਾਂ ਨੇ ਸਾਬਰਮਤੀ ਕੇਂਦਰੀ ਜੇਲ੍ਹ ਵਿਚ ਫੈਸਲਾ ਸੁਣਾਇਆ, ਨੇ ਕਿਹਾ ਕਿ ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀਆਂ ਨੂੰ ਸਜ਼ਾ 25 ਫਰਵਰੀ ਨੂੰ ਸੁਣਾਈ ਜਾਵੇਗੀ। ਸਰਕਾਰੀ ਵਕੀਲ ਜੇ.ਐਮ ਪੰਚਾਲ ਅਨੁਸਾਰ ਦੋਸ਼ੀਆਂ ਨੂੰ ਕਤਲ, ਸਾਜ਼ਿਸ਼ ਰਚਣ ਤੇ ਰੇਲਵੇ ਦੀ ਜਾਇਦਾਦ ਨਸ਼ਟ ਕਰਨ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਦਸਿਆ ਕਿ 25 ਫਰਵਰੀ ਨੂੰ ਸਜ਼ਾ ਦੇ ਮੁੱਦੇ ’ਤੇ ਸੁਣਵਾਈ ਹੋਵੇਗੀ ਤੇ ਉਪਰੰਤ ਸਜ਼ਾ ਸੁਣਾਈ ਜਾਵੇਗੀ। ਉਨ੍ਹਾਂ ਦਸਿਆ ਕਿ ਅਦਾਲਤ ਨੇ ਸਾਜ਼ਿਸ਼ ਤਹਿਤ ਗੋਧਰਾ ਕਾਂਡ ਵਾਪਰਨ ਦੇ ਸਿਧਾਂਤ ਨੂੰ ਪ੍ਰਵਾਨ ਕਰ ਲਿਆ ਹੈ। ਇਸ ਤੋਂ ਇਲਾਵਾ ਵਿਗਿਆਨਕ ਸਬੂਤ, ਗਵਾਹਾਂ ਦੇ ਬਿਆਨ, ਹਾਲਾਤੀ ਤੇ ਦਸਤਾਵੇਜ਼ੀ ਸਬੂਤ ਫੈਸਲੇ ਦਾ ਆਧਾਰ ਬਣੇ। 94 ਦੋਸ਼ੀਆਂ ਵਿਰੁੱਧ ਬਕਾਇਦਾ ਦੋਸ਼ ਆਇਦ ਕਰਨ ਤੋਂ ਬਾਅਦ ਮੁਕੱਦਮੇ ਦੀ ਸੁਣਵਾਈ 25 ਜੂਨ 2009 ਵਿਚ ਸਾਬਰਮਤੀ ਕੇਂਦਰੀ ਜੇਲ੍ਹ ਵਿਚ ਸ਼ੁਰੂ ਹੋਈ ਸੀ। ਗਵਾਹੀਆਂ ’ਤੇ ਜਿਰਹਾ 1 ਜੁਲਾਈ 2009 ਨੂੰ ਸ਼ੁਰੂ ਹੋਈ ਜਦ ਕਿ ਮੁਕੱਦਮੇ ਦੀ ਸੁਣਵਾਈ ਸਤੰਬਰ 2010 ਵਿਚ ਪੂਰੀ ਹੋ ਗਈ ਸੀ। ਸੁਪਰੀਮ ਕੋਰਟ ਨੇ 26 ਅਕਤੂਬਰ 2010 ਨੂੰ ਫੈਸਲਾ ਸੁਣਾਉਣ ’ਤੇ ਲਾਈ ਰੋਕ ਹਟਾ ਲਈ ਸੀ। ਇਸੇ ਦੌਰਾਨ ਬਰੀ ਕੀਤੇ ਗਏ 63 ਵਿਅਖਤੀਆਂ ਨੂੰ ਸਾਬਰਮਤੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।
