ਬਿਹਾਰ ਦੇ ਰੈਜ਼ੀਡੈਂਟ ਕਮਿਸ਼ਨਰ ਵੱਲੋਂ ਘਟਨਾ ਸਥਾਨ ਦਾ ਦੌਰਾ ਜਲੰਧਰ-ਐਤਵਾਰ ਨੂੰ ਜਲੰਧਰ ਦੇ ਸਨਅਤੀ ਕੰਪਲੈਕਸ 'ਚ ਸ਼ੀਤਲ ਫਾਈਬਰ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ 23 ਮੌਤਾਂ ਦੀ ਪੁਸ਼ਟੀ ਹੋ...
Read moreਅੱਜ ਪੰਥਕ ਸੇਵਾ ਲਹਿਰ ਦੇ ਪੰਜ ਪ੍ਰਮੁੱਖ ਸੇਵਾਦਾਰਾਂ ਅਤੇ ਸੈਂਕੜੇ ਸੰਗਤਾਂ ਨੇ ਕਪੂਰਥਲਾ ਜੇਲ੍ਹ ਵਿਚ ਬੀਤੀ 28 ਮਾਰਚ ਤੋਂ ਨਜ਼ਰਬੰਦ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਅਤੇ ਉਨ੍ਹਾਂ ਦੇ...
Read morePeace and law & order to be maintain at all costs Chandigarh , March 28 -The Punjab Chief Minister Mr. Parkash Singh Badal...
Read moreਪੰਜ ਸਿੰਘ ਸਾਹਿਬਾਨ ਨਹੀਂ ਕਰ ਸਕੇ ਦੋ-ਟੁੱਕ ਫੈਸਲਾ, ਕਈ ਪੰਥਕ ਜਥੇਬੰਦੀਆਂ ਨੇ ਸਿੱਧਾ ਸੰਘਰਸ਼ ਆਰੰਭ ਨਾ ਕਰਨ ਦਾ ਕੀਤਾ ਵਿਰੋਧ ਅੰਮ੍ਰਿਤਸਰ-: ਪਟਿਆਲਾ...
Read moreਫ਼ਤਹਿਗੜ੍ਹ ਸਾਹਿਬ.- ਇਕ ਨਵੰਬਰ 1966 ਤੋਂ ਲੈ ਕੇ ਫ਼ਰਵਰੀ 2012 ਤੱਕ ਦੇ ਸਫ਼ਰ ਵਿਚ ਪੰਜਾਬ ਦੀ ਜਨਤਾ ਨੇ 15 ਵਾਰੀਆਂ ‘ਚ 11 ਵਿਅਕਤੀਆਂ ਨੂੰ ਮੁੱਖ ਮੰਤਰੀ ਦੇ...
Read more- ਰਾੜਾ ਸਾਹਿਬ ਸੰਪਰਦਾਇ ਰਾੜਾ ਸਾਹਿਬ-ਗੁਰਦੁਆਰਾ ਕਰਮਸਰ ਰਾੜਾ ਸਾਹਿਬ ਸੰਪਰਦਾਇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸੱਚਖੰਡ ਵਾਸੀ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਚਲਾਈ ਪ੍ਰੰਪਰਾ...
Read moreਵੈਸਟ ਬਰਮਵਿੱਚ:- ਖਬਰ ਅਨੁਸਾਰ 2 ਜਨਵਰੀ ਤੋਂ ਲਾਪਤਾ 20 ਸਾਲਾ ਨੌਜੁਆਨ ਗੁਰਦੀਪ ਸਿੰਘ ਹੇਅਰ ਜੋ ਕਿ ਵੈਸਟ ਬਰਮਵਿੱਚ ਦਾ ਰਹਿਣ ਵਾਲਾ ਹੈ ਦਾ ਮੈਨਚੈਸਟਰ ਵਿੱਚ ਕਤਲ ਕਰ ਦਿੱਤਾ ਗਿਆ। ਗੁਰਦੀਪ...
Read moreਬ੍ਰਮਿੰਘਮ:- ਬੀਤੀ 27-12-2011 ਦਿਨ ਮੰਗਲਵਾਰ ਨੂੰ ਵੁਲਵਰਹੈਂਪਟਨ ਦੇ ਸੈਜਲੀ ਸਟਰੀਟ ਦੇ ਗੁਰੂ ਨਾਨਕ ਗੁਰਦੁਆਰਾ ਵਿਖੇ ਇੰਗਲੈਂਡ ਦੇ ਸਮੂੰਹ ਕਬੱਡੀ ਫੈਡਰੇਸ਼ਨ ਦੇ ਮੈਂਬਰ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਹਾਜ਼ਰ ਹੋਏ...
Read moreਸਮੈਦਿਕ:- ਪਿਛਲੇ ਬੀਤੇ ਐਤਵਾਰ ਮਿਤੀ 11 ਦਸੰਬਰ 2011 ਨੂੰ ਗੁਰਦੁਆਰਾ ਬਾਬਾ ਸੰਗ ਜੀ ਸਮੈਦਿਕ ਵਿੱਚ ਹੋਈਆਂ ਗੁਰੂ ਘਰ ਦੀਆਂ ਚੋਣਾਂ ਵਿੱਚ ਖੰਡਾ ਗਰੁੱਪ ਦੀ ਜਿੱਤ ਹੋਈ। ਇਸ ਤੇ ਗੁਰੂ ਘਰ...
Read moreNew Delhi, March 20-Punjab Chief Minister Mr Parkash Singh Badal today called on the Union Rural Development Minister Mr Jairam Ramesh and demanded that the Union government must include...
Read moreNon-passing of the budget of SGPC by march 31st would create financial chaos and adversely affect the working of more then Gurudwaras falling under its jurisdiction- CM NCTC was...
Read moreਸਰੀ. -ਕਲੋਨਾ ਦੀ ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਵੱਲੋਂ ਸਰੀ ਦੀ ਬਾਸ ਕਟਬਾਲ ਟੀਮ ਦੇ ਖਿਡਾਰੀਆਂ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਹ ਖਿਡੌਣੇ ਪਿਸਤੌਲਾਂ ਸਣੇ ਇਕ ਸੱਬਵੇ ਰੈਸਟੋਰੈਂਟ...
Read more
ਪਿੰਡ ਹੋਂਦ ਚਿੱਲੜ ਦੇ ਕਤਲੇਆਮ ਦੇ ਸਬੰਧ ਵਿਚ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਕਮਿਸ਼ਨਰ ਪੱਧਰ ਦੀ ਜਾਂਚ ਕਰਵਾਏ ਜਾਣ ਦੇ ਫ਼ੈਸਲੇ ਅਤੇ ਐਲਾਨ ਨੂੰ ਮੁੱਢੋਂ ਰੱਦ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ,
ਗ੍ਰਹਿ ਮੰਤਰੀ ਪੀ. ਚਿਦੰਬਰਮ ਅਤੇ ਮੁੱਖ ਮੰਤਰੀ ਹੁੱਡਾ ਤੋਂ ਮੰਗ ਕੀਤੀ ਹੈ ਕਿ ਇਸ ਖੌਫ਼ਨਾਕ ਅਤੇ ਅਣਮਨੁੱਖੀ ਕਾਂਡ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਿਸੇ ਜੱਜ ਤੋਂ ਕਰਵਾਈ ਜਾਵੇ ਅਤੇ ਉਸ ਜਾਂਚ ਦੇ ਆਧਾਰ ’ਤੇ ਆਈ ਰਿਪੋਰਟ ਮੁਤਾਬਿਕ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਜਥੇ: ਅਵਤਾਰ ਸਿੰਘ ਅੱਜ ਹੋਂਦ ਚਿੱਲੜ ਪਿੰਡ ਦੇ ਕੁਝ ਪੀੜਤਾਂ ਦੇ ਨਾਲ ਇਸ ਅਭਾਗੇ ਪਿੰਡ ਦਾ ਦੌਰਾ ਕਰ ਕੇ ਸਾਰੇ ਹਾਲਾਤ ਅਤੇ ਇਸ ਪਿੰਡ ਵਿਚ ਵਾਪਰੇ ਵਰਤਾਰੇ ਦੀ ਮੌਕੇ ’ਤੇ ਜਾਣਕਾਰੀ ਲੈਣ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਛੋਟੇ-ਛੋਟੇ ਜੁਰਮਾਂ ਦੀ ਜਾਂਚ ਤਾ ਸੀ. ਬੀ. ਆਈ. ਨੂੰ ਸੌਂਪ ਦਿੱਤੀ ਜਾਂਦੀ ਹੈ ਪਰ ਇਕ ਹੀ ਪਿੰਡ ਨੂੰ ਘੇਰ ਕੇ ਉਸ ਦੇ 32 ਵਿਅਕਤੀਆਂ ਨੂੰ ਸਾੜ ਕੇ ਜਾਂ ਵੱਢ-ਟੁੱਕ ਕੇ ਮਾਰ ਮੁਕਾਉਣ, ਹੋਰਨਾਂ ਨੂੰ ਜ਼ਖ਼ਮੀ ਕਰਨ, ਉਨ੍ਹਾਂ ਦਾ ਮਾਲ-ਅਸਬਾਬ ਲੁੱਟ ਲੈਣ ਦੇ ਮਾਮਲੇ ਦੀ ਜਾਂਚ ਕਮਿਸ਼ਨਰ ਨੂੰ ਸੌਂਪਣ ਦਾ ਫ਼ੈਸਲਾ ਪਹਿਲਾਂ ਹੀ ਪਿਛਲੇ 26 ਵਰ੍ਹਿਆਂ ਤੋਂ ਦਰਦ ਹੰਢਾ ਰਹੇ ਸਿੱਖਾਂ ਹੀ ਨਹੀਂ ਸਗੋਂ ਸਮੁੱਚੀ ਸਿੱਖ ਕੌਮ ਦੇ ਜ਼ਖ਼ਮਾਂ ’ਤੇ ਲੁੂਣ ਛਿੜਕਣ ਵਾਲੀ ਗੱਲ ਹੈ। ਹੋਂਦ ਚਿੱਲੜ ਵਿਚ ਵਾਪਰੇ ਵਰਤਾਰੇ ਨੂੰ ਕਾਂਗਰਸ ਪਾਰਟੀ ਦੀ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਕਰਾਰ ਦਿੰਦਿਆਂ ਜਥੇ: ਅਵਤਾਰ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਮਾਰ ਕੇ ਅਤੇ ਸਾੜ ਕੇ ਲਾਸ਼ਾਂ ਨੇੜਲੇ ਖੂਹ ਵਿਚ ਸੁੱਟੇ ਜਾਣ ਦੀ ਘਟਨਾ ਨੇ ਤਾਂ ਜਲ੍ਹਿਆਂਵਾਲਾ ਬਾਗ ਦੀ ਯਾਦ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ। ਇਸੇ ਪਿੰਡ ਦੇ ਕੇਸ ਸੰਬੰਧੀ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਫ਼ਦ ਵੱਲੋਂ 23 ਫਰਵਰੀ ਨੂੰ ਸੰਯੁਕਤ ਰਾਸ਼ਟਰ ਸਾਹਮਣੇ ਇਹ ਮਾਮਲਾ ਰੱਖਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਮਾਮਲਾ ਹਰ ਮੰਚ ’ਤੇ ਉਠਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਨਾਲ ਸ: ਕੇਵਲ ਸਿੰਘ ਬਾਦਲ, ਸ: ਰਜਿੰਦਰ ਸਿੰਘ ਮਹਿਤਾ, ਸ: ਪਰਮਜੀਤ ਸਿਘ ਖ਼ਾਲਸਾ, ਮੇਜਰ ਸਿੰਘ ਖਾਲਸਾ, ਸ: ਪਰਮਜੀਤ ਸਿੰਘ ਸਰੋਆ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ 26 ਵਰ੍ਹਿਆਂ ਬਾਅਦ ਪਹਿਲੀ ਵਾਰ ਪਿੰਡ ਪੁੱਜੇ ਇਸ ਕਾਂਡ ਦੇ ਪੀੜਤ ਸ: ਉੱਤਮ ਸਿੰਘ, ਸ: ਜੋਗਿੰਦਰ ਸਿੰਘ, ਸ: ਹਰਭਜਨ ਸਿੰਘ, ਸ: ਜਸਬੀਰ ਸਿੰਘ, ਸ: ਦਲੀਪ ਸਿੰਘ, ਸ: ਕੇਸਰ ਸਿੰਘ ਅਤੇ ਸ: ਪ੍ਰੇਮ ਸਿੰਘ ਨੇ ਮੌਕੇ ’ਤੇ ਸਾਰੀ ਵਿਥਿਆ ਬਿਆਨ ਕੀਤੀ।
